ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਪੰਜਾਬੀ ਸਿਤਾਰਿਆਂ ਨੇ ਇੰਝ ਦਿੱਤੀ ਸ਼ਰਧਾਂਜਲੀ
3/23/2020 1:55:58 PM

ਜਲੰਧਰ(ਬਿਊਰੋ)- ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਅੱਜ ਪੂਰਾ ਦੇਸ਼ ਯਾਦ ਕਰ ਰਿਹਾ ਹੈ। ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ । ਅੱਜ ਭਾਵੇਂ ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਦੇ ਖੌਫ ਕਾਰਨ ਲੋਕ ਘਰਾਂ ‘ਚ ਬੰਦ ਹੋ ਕੇ ਰਹਿ ਚੁੱਕੇ ਹਨ ਪਰ ਪੰਜਾਬੀ ਸਿਤਾਰੇ ਉਨ੍ਹਾਂ ਦੀ ਸ਼ਹਾਦਤ ਨੂੰ ਆਪੋ-ਆਪਣੇ ਤਰੀਕੇ ਦੇ ਨਾਲ ਯਾਦ ਕਰ ਰਹੇ ਹਨ। ਪੰਜਾਬੀ ਗਾਇਕ ਸੱਜਣ ਅਦੀਬ ਨੇ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਫ਼ਾਂਸੀ ਤੋਂ ਪਹਿਲਾਂ ਭਗਤ ਸਿੰਘ ਵੱਲੋਂ ਸਾਥੀ ਸ਼ਿਵ ਵਰਮਾ ਨੂੰ 1930 ਵਿਚ ਕਹੇ ਸ਼ਬਦ:- “ਜਦੋਂ ਮੈਂ ਇਨਕਲਾਬ ਦੇ ਰਾਹ ’ਤੇ ਕਦਮ ਵਧਾਇਆ, ਮੈਂ ਸੋਚਿਆ ਕਿ ਜੇ ਮੈਂ ਆਪਣੀ ਜਾਨ ਵਾਰ ਕੇ ਵੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦੇਸ਼ ਦੇ ਕੋਨੇ-ਕੋਨੇ ਵਿਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈ। ਅੱਜ, ਜਦੋਂ ਮੈਂ ਫ਼ਾਂਸੀ ਦੀ ਸ਼ਜਾ ਲਈ ਜੇਲ ਕੋਠੀ ਦੀਆਂ ਸਲਾਖ਼ਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿਚ ਨਾਅਰੇ ਸੁਣ ਸਕਦਾ ਹਾਂ… ਇਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਧ ਕੀ ਕੀਮਤ ਪੈ ਸਕਦੀ ਹੈ।”
ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਵੀ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ।
Shaheed E Azam Sardaar BHAGAT SINGH 🙏🏾🙏🏾 Rajguru Sukhdev 🙏🏾 Lakh Lakh Parnam Shaheeda Nu 🙏🏾 #23March
A post shared by DILJIT DOSANJH (@diljitdosanjh) on Mar 22, 2020 at 9:36pm PDT
ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤਰਸੇਮ ਜੱਸੜ ਨੇ ਵੀ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ।
ਕਰਮਜੀਤ ਅਨਮੋਲ ਨੇ ਵੀ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ। ਇਨ੍ਹਾਂ ਸਭ ਗਾਇਕਾਂ ਨੇ ਆਪੋ ਆਪਣੇ ਤਰੀਕੇ ਨਾਲ ਦੇਸ਼ ਦੀ ਖਾਤਿਰ ਜਾਨ ਵਾਰਨ ਵਾਲੇ ਇਨ੍ਹਾਂ ਸੂਰਬੀਰ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ