ਗਲੈਮਰ ਇੰਡਸਟਰੀ ਪਿੱਛੇ ਲੁੱਕੇ ਕੌੜੇ ਸੱਚ ਨੂੰ ਸਾਹਮਣੇ ਲਿਆਉਣ ਵਾਲੀ ਆਖਿਰ ਕੌਣ ਹੈ ਮੀਸ਼ਾ ਸ਼ਫੀ?

4/21/2018 1:41:32 PM

ਮੁੰਬਈ(ਬਿਊਰੋ)— ਪਾਕਿਸਤਾਨੀ ਗਾਇਕ ਅਤੇ ਅਭਿਨੇਤਾ ਅਲੀ ਜ਼ਫਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾ ਕੇ ਮੀਸ਼ਾ ਸ਼ਫੀ ਨੇ ਸਾਰਿਆ ਨੂੰ ਹਿਲਾ ਦਿੱਤਾ ਹੈ। ਮੀਸ਼ਾ ਖੁਦ ਵੀ ਇਕ ਅਦਾਕਾਰਾ ਹੈ ਅਤੇ ਬੀਤੀ ਰਾਤ ਸੋਸ਼ਲ ਮੀਡੀਆ 'ਤੇ ਇਕ ਲੰਬੀ-ਚੌੜੀ ਪੋਸਟ ਰਾਹੀਂ ਦੁਨੀਆ ਸਾਹਮਣੇ ਆਪਣੀ ਹੱਡਬੀਤੀ ਸੁਣਾਉਣ ਵਾਲੀ ਇਸ ਅਭਿਨੇਕਰੀ ਨੇ ਇਕ ਵਾਰ ਫਿਰ ਤੋਂ ਗਲੈਮਰ ਇੰਡਸਟਰੀ ਦੇ ਸੁਨਿਹਰੇ ਪਰਦੇ ਪਿੱਛੇ ਲੁਕੇ ਕੌੜੇ ਸੱਚ ਨੂੰ ਸਾਹਮਣੇ ਲਿਆ ਦਿੱਤਾ ਹੈ।

ਹਾਲਾਂਕਿ ਮੀਸ਼ਾ ਵਲੋਂ ਲਗਾਏ ਗਏ ਦੋਸ਼ ਅਜੇ ਸਿੱਧ ਨਹੀਂ ਹੋਏ ਅਤੇ ਅਲੀ ਜ਼ਫਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਉਹ ਖੁਦ ਇਕ ਬੇਟੀ ਦੇ ਪਿਤਾ ਹਨ ਅਤੇ ਅਜਿਹਾ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਗੇ ਪਰ ਮੀਸ਼ਾ ਦੀ ਇਸ ਪੋਸਟ ਤੋਂ ਬਾਅਦ ਇਨ੍ਹਾਂ ਦੋਹਾਂ ਕਲਾਕਾਰਾਂ ਦੇ ਬਾਰੇ 'ਚ ਜਾਣਨ ਲਈ ਲੋਕ ਉਤਸੁਕ ਹੋ ਰਹੇ ਹਨ।

ਉਨ੍ਹਾਂ ਦੇ ਬਾਰੇ 'ਚ ਕੋਈ ਵੀ ਰਾਏ ਬਣਾਉਣ ਤੋਂ ਪਹਿਲਾਂ ਇਹ ਜਾਣ ਲਓ ਕਿ ਮੀਸ਼ਾ ਸ਼ਫੀ ਕੋਈ ਆਮ ਕਲਾਕਾਰ ਨਹੀਂ ਹੈ ਬਲਕਿ 17 ਸਾਲ ਦੀ ਉਮਰ ਤੋਂ ਮਾਡਲਿੰਗ ਕਰ ਰਹੀ ਹੈ ਅਤੇ ਕਈ ਇੰਟਰਨੈਸ਼ਨਲ ਮੈਗਜ਼ੀਨ ਦੇ ਕਵਰ ਪੇਜ਼ 'ਤੇ ਦਿਖਾਈ ਦੇ ਚੁੱਕੀ ਹੈ।

PunjabKesari

ਮੀਸ਼ਾ ਨੂੰ ਨਾ ਜਾਣਨ ਵਾਲਿਆਂ ਲਈ ਇਕ ਦਿਲਚਸਪ ਤੱਥ ਇਹ ਹੈ ਕਿ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਸਾਲ 2013 'ਚ ਭਾਰਤੀ ਨਿਰਦੇਸ਼ਕ ਮੀਰਾ ਨਾਇਰ ਦੀ ਫਿਲਮ 'ਦਿ ਰਿਲਕਟੇਂਟ ਫੰਡਾਮੇਂਟਲਿਸਟ' ਨਾਲ ਕੀਤੀ ਸੀ।

PunjabKesari

ਇਸੇ ਸਾਲ ਉਹ ਹਿੰਦੀ ਫਿਲਮ 'ਭਾਗ ਮਿਲਖਾ ਭਾਗ' 'ਚ ਵੀ ਨਜ਼ਰ ਆਈ ਸੀ। ਫਿਲਮਾਂ 'ਚ ਭਾਵੇਂ ਹੀ ਮੀਸ਼ਾ ਨੂੰ ਕੁਝ ਸਮੇਂ ਦਾ ਮੌਕਾ ਮਿਲਿਆ ਪਰ ਟੀ. ਵੀ. 'ਚ ਉਨ੍ਹਾਂ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਸੀ।

PunjabKesari

ਛੋਟੇ ਪਰਦੇ 'ਤੇ ਪਹਿਲੀ ਵਾਰ ਮੀਸ਼ਾ ਸਾਲ 2006 'ਚ ਪਾਕਿਸਤਾਨੀ ਸੀਰੀਅਲ 'ਮੁਹੱਬਤ ਖਵਾਬ ਕੀ ਸੂਰਤ' 'ਚ ਦਿਖੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਜੀਓ ਟੀ. ਵੀ. ਦੇ ਸ਼ੋਅ 'ਯੇ ਜ਼ਿੰਦਗੀ ਤੋ ਵੋਹ ਨਹੀਂ' (2007) 'ਚ ਕੰਮ ਕੀਤਾ ਅਤੇ ਫਿਰ ਸਾਲ 2012 'ਚ ਉਨ੍ਹਾਂ ਨੂੰ ਮੀਰਾ ਦੀ ਫਿਲਮ 'ਚ ਕੰਮ ਮਿਲ ਗਿਆ।

PunjabKesari

ਮੀਸ਼ਾ ਸਿਰਫ ਐਕਟਿੰਗ 'ਚ ਹੀ ਨਹੀਂ ਬਲਕਿ ਗੀਤਾਂ 'ਚ ਵੀ ਮਾਹਰ ਹੈ। ਆਪਣੇ ਪਤੀ ਨਾਲ ਮਿਲ ਕੇ ਬਣਾਏ ਬੈਂਡ 'ਓਵਰਲੋਡ' 'ਚ ਉਨ੍ਹਾਂ ਨੇ ਕੁਝ ਸਮਾਂ ਕੰਮ ਕੀਤਾ ਪਰ ਫਿਰ ਦੂਜੇ ਕੰਮਾਂ 'ਚ ਰੁੱਝ ਜਾਣ ਕਾਰਨ ਉਨ੍ਹਾਂ ਨੇ 2011 'ਚ ਉਹ ਬੈਂਡ ਛੱਡ ਦਿੱਤਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News