'ਕਲੀਓਂ...' ਗੀਤ ਦੀ ਫੇਮ ਅਦਾਕਾਰਾ ਹੋਈ ਭਿਆਨਕ ਬਿਮਾਰੀ ਦਾ ਸ਼ਿਕਾਰ, ਕਰਵਾਉਣੀ ਪਈ ਸਰਜਰੀ

7/31/2017 3:04:13 PM

ਮੁੰਬਈ— 'ਕਲੀਓਂ ਕਾ ਚਮਨ' ਗੀਤ ਨਾਲ ਮਸ਼ਹੂਰ ਹੋਈ ਅਦਾਕਾਰ ਮੇਘਨਾ ਨਾਇਡੂ ਨੇ ਹਾਲ ਹੀ 'ਚ ਆਪਣੀ ਸਰਜਰੀ ਕਰਵਾਈ ਹੈ। ਸੂਤਰਾਂ ਮੁਤਾਬਕ ਮੇਘਨਾ ਦੀ ਬਾਡੀ ਤੋਂ ਇਕ ਸਿਸਟ ਹਟਾਉਣ ਲਈ ਸ਼ੁੱਕਰਵਾਰ ਨੂੰ ਉਸ ਦੀ ਸਰਜਰੀ ਕੀਤੀ ਗਈ ਸੀ। ਫਿਲਹਾਲ ਉਹ ਬੈੱਡ ਰੈਸਟ 'ਤੇ ਹੈ।

PunjabKesari

ਮੇਘਨਾ ਮੁਤਾਬਕ, ਉਸ ਦੀ ਪਿੱਠ 'ਤੇ ਇਕ ਗਾਂਠ ਸੀ, ਜੋ ਹੋਲੀ-ਹੋਲੀ ਵੱਡੀ ਹੁੰਦੀ ਗਈ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਕਾਫੀ ਕੇਅਰਲੈੱਸ ਹੋ ਗਈ ਸੀ ਅਤੇ ਇਕ ਸਾਲ ਤੱਕ ਉਸ ਨੇ ਇਸ 'ਤੇ ਧਿਆਨ ਨਹੀਂ ਦਿੱਤਾ।

PunjabKesari

ਜਦੋਂ ਇਸ ਦੀ ਵਜ੍ਹਾ ਨਾਲ ਮੈਨੂੰ ਕਾਫੀ ਦਰਦ ਹੋਣ ਲੱਗੀ ਤਾਂ ਮੈਂ ਡਾਕਟਰ ਨਾਲ ਸੰਪਰਕ ਕੀਤਾ।

PunjabKesari

ਉਸ ਨੇ ਕਿਹਾ ਕਿ ਇਸ 'ਚ ਇਨਫੈਕਸ਼ਨ ਹੋ ਗਈ ਹੈ, ਇਸ ਲਈ ਜਲਦ ਤੋਂ ਜਲਦ ਸਰਜਰੀ ਕਰ ਕੇ ਇਸ ਨੂੰ ਕੱਢਣਾ ਪਵੇਗਾ।

PunjabKesari

ਇਸ ਤੋਂ ਬਾਅਦ ਮੈਂ ਜਲਦ ਹੀ ਸਰਜਰੀ ਕਰਵਾ ਲਈ। ਫਿਲਹਾਲ ਮੇਰੀ ਪਿੱਠ 'ਤੇ ਟੰਕੇ ਲੱਗੇ ਹੋਏ ਹਨ। ਇਸ ਕਾਰਨ ਡਾਕਟਰ ਨੇ ਮੈਨੂੰ ਦੋ ਹਫਤਿਆਂਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News