ਮਸ਼ਹੂਰ ਅਦਾਕਾਰਾ ਦੇ ਘਰ ਹੋਈ ਚੋਰੀ, ਇਕ ਕੱਪੜਾ ਤੱਕ ਨਾ ਛੱਡਿਆ ਚੋਰਾਂ ਨੇ

2/22/2018 9:23:25 AM

ਮੁੰਬਈ(ਬਿਊਰੋ)— ਸਸੁਰਾਲ ਸਿਮਰ ਕਾ, ਜੋਧਾ ਅਕਬਰ, ਫੀਅਰ ਫੈਕਟਰ ਵਿਚ ਆ ਚੁੱਕੀ ਬਾਲੀਵੁੱਡ ਅਦਾਕਾਰਾ ਮੇਘਨਾ ਨਾਇਡੂ ਧੋਖਾਦੇਹੀ ਦਾ ਸ਼ਿਕਾਰ ਹੋ ਗਈ ਹੈ। ਕਿਰਾਏਦਾਰ ਮੇਘਨਾ ਨੂੰ ਕਿਰਾਇਆ ਦਿੱਤੇ ਬਿਨਾਂ ਹੀ ਘਰ ਛੱਡ ਕੇ ਭੱਜ ਗਏ ਅਤੇ ਜਾਂਦੇ-ਜਾਂਦੇ ਉਸ ਦੇ ਕੱਪੜੇ, ਜੁੱਤੀ, ਸਪੀਕਰ, ਜੁਰਾਬਾਂ ਅਤੇ ਇਥੋਂ ਤੱਕ ਕਿ ਅੰਡਰਵੀਅਰ ਵੀ ਚੁੱਕ ਕੇ ਲੈ ਗਏ। ਇਸ ਤੋਂ ਇਲਾਵਾ ਘਰ ਦਾ ਹੋਰ ਸਾਮਾਨ ਵੀ ਤੋੜ ਦਿੱਤਾ। ਮੇਘਨਾ ਨੇ ਫੇਸਬੁੱਕ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਅਤੇ ਧੋਖਾਦੇਹੀ ਕਰਨ ਵਾਲੀ ਜੋੜੀ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।

ਮੇਘਨਾ ਮੁਤਾਬਕ ਗੋਆ ਸਥਿਤ ਉਸ ਦੇ ਘਰ ਦੀ ਕੇਅਰ ਟੇਕਰ ਨੇ ਦੋ ਲੋਕਾਂ ਨੂੰ ਮਕਾਨ ਕਿਰਾਏ 'ਤੇ ਦਿੱਤਾ ਸੀ। ਇਨ੍ਹਾਂ ਨੇ ਖੁਦ ਨੂੰ ਕਪਲ ਦੱਸਿਆ ਸੀ ਅਤੇ ਆਈ. ਡੀ. (ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੰਸ) ਵੀ ਨਕਲੀ ਦਿੱਤਾ ਸੀ। ਉਸ ਨੇ ਦੱਸਿਆ ਕਿ ਕੇਅਰ ਟੇਕਰ ਦੇ ਬੇਟੇ ਨੂੰ ਨਿਊਜ਼ੀਲੈਂਡ ਵਿਚ ਕੰਮ ਦਿਵਾਉਣ ਦੇ ਬਹਾਨੇ ਉਸ ਤੋਂ ਵੀ 85 ਹਜ਼ਾਰ ਰੁਪਏ ਠੱਗੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News