ਮਹਿਤਾਬ ਵਿਰਕ ਤੇ ਨਿਸ਼ਾ ਬਾਨੋ ਨੂੰ ਅਨੀਤਾ ਦੇਵਗਨ ਨਾਲ ਮਜ਼ਾਕ ਕਰਨਾ ਪਿਆ ਭਾਰੀ

10/23/2019 10:16:25 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਮਹਿਤਾਬ ਵਿਰਕ, ਜੋ ਕਿ ਇਨੀਂ ਦਿਨੀਂ ਆਪਣੀ ਡੈਬਿਊ ਫਿਲਮ ਦੇ ਸ਼ੂਟ 'ਚ ਰੱਝੇ ਹੋਏ ਹਨ ਪਰ ਫਿਰ ਵੀ ਉਹ ਆਪਣੇ ਲਈ ਮਸਤੀ ਕਰਨ ਦਾ ਸਮਾਂ ਕੱਢ ਹੀ ਲੈਂਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਸਾਥੀਆਂ ਨਾਲ ਮਸਤੀ ਕਰਦਿਆਂ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨਾਲ ਨਿਸ਼ਾ ਬਾਨੋ ਤੇ ਅਨੀਤਾ ਦੇਵਗਨ ਨਜ਼ਰ ਆ ਰਹੇ ਹਨ ਪਰ ਗੰਨੇ ਚੂਪਦੇ ਹੋਏ ਜਦੋਂ ਦੋਵੇਂ ਗਾਇਕ ਅਨੀਤਾ ਦੇਵਗਨ ਨਾਲ ਮਜ਼ਾਕ ਕਰਦੇ ਨੇ ਤਾਂ ਉਨ੍ਹਾਂ ਨੂੰ ਇਹ ਮਜ਼ਾਕ ਕਿੰਨਾ ਕੁ ਭਾਰੀ ਪੈ ਜਾਂਦਾ ਹੈ, ਉਹ ਤੁਸੀਂ ਵੀਡੀਓ 'ਚ ਸਾਫ ਦੇਖ ਸਕਦੇ ਹੋ। ਇਸ ਵੀਡੀਓ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

Masti time 🤪🤪😋😝😝 With Mata @devgananita 🙏 @nishabano 🤗 Snapchat - mehtabvirk10 @nimainsasskutni Worldwide release 2020 🎬

A post shared by Mehtab Virk (ਮਹਿਤਾਬ ਵਿਰਕ) (@iammehtabvirk) on Oct 21, 2019 at 6:29am PDT

ਦੱਸ ਦਈਏ ਕਿ 'ਨੀ ਮੈਂ ਸੱਸ ਕੁੱਟਣੀ' ਫਿਲਮ ਰਾਹੀਂ ਮਹਿਤਾਬ ਵਿਰਕ ਵੀ ਅਦਾਕਾਰੀ 'ਚ ਕਦਮ ਰੱਖਣ ਜਾ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਕਰ ਰਹੇ ਹਨ। ਫਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖ਼ਕ ਰਾਜੂ ਵਰਮਾ ਵਲੋਂ ਲਿਖੀ ਗਈ ਹੈ। ਇਹ ਫਿਲਮ 'ਚ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਿਰਮਲ ਰਿਸ਼ੀ, ਅਨੀਤਾ ਦੇਵਗਨ, ਨਿਸ਼ਾ ਬਾਨੋ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਬਨਵੈਤ ਫਿਲਮਜ਼ ਦੇ ਬੈਨਰ ਹੇਠ ਫਿਲਮ ਰਿਲੀਜ਼ ਕੀਤੀ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News