ਸੰਗਤਾਂ ਨੂੰ ਨਿਹਾਲ ਕਰ ਰਿਹੈ ਸੌਰਵ ਦਾ ਧਾਰਮਿਕ ਗੀਤ ''ਮੇਰਾ ਭੋਲਾ'' (ਵੀਡੀਓ)
3/4/2020 4:24:49 PM
ਜਲੰਧਰ(ਬਿਊਰੋ)- ਦਰਸ਼ਕਾਂ ਦੇ ਦਿਲਾਂ ’ਚ ਆਪਣੀ ਡੂੰਘੀ ਛਾਪ ਛੱਪਣ ਵਾਲੇ ਸਿੰਗਰ ਸੌਰਵ ਦਾ ਹਾਲ ਹੀ ’ਚ ਧਾਰਮਿਕ ਗੀਤ ‘ਮੇਰਾ ਭੋਲਾ’ ਰਿਲੀਜ਼ ਹੋਇਆ ਹੈ। ਇਸ ਧਾਰਮਿਕ ਗੀਤ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਥੇ ਸੌਰਵ ਨੇ ਇਸ ਧਾਰਮਿਕ ਗੀਤ ਨੂੰ ਆਪਣੀ ਬੁਲੰਦ ਆਵਾਜ਼ ਦਿੱਤੀ ਹੈ, ਉਥੇ ਹੀ ਇਸ ਦੇ ਬੋਲ ਮੋਹਿਤ ਕੱਸ਼ਯਪ ਵਲੋਂ ਸ਼ਿੰਗਾਰੇ ਗਏ ਹਨ। ਇਸ ਧਾਰਮਿਕ ਗੀਤ ਦੀ ਵੀਡੀਓ ਐੱਮ. ਕੇ. ਸਟੂਡੀਓ ਵਲੋਂ ਸੁਚੱਜੇ ਢੰਗ ਨਾਲ ਤਿਆਰ ਕੀਤੀ ਗਈ ਹੈ। ਇਸ ਧਾਰਮਿਕ ਗੀਤ ਦਾ ਮਿਊਜ਼ਿਕ ਮੋਹਿਤ ਕੰਵਰ ਵੱਲੋਂ ਤਿਆਰ ਕੀਤਾ ਗਿਆ ਹੈ।
ਇਸ ਧਾਰਮਿਕ ਗੀਤ ਨੂੰ MK Studio ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਗਾਇਕ ਸੌਰਵ ਦੇ ਹੋਰਾਂ ਗੀਤਾਂ ਵਾਂਗ ਦਰਸ਼ਕ ਇਸ ਧਾਰਮਿਕ ਗੀਤ ਨੂੰ ਵੀ ਕਾਫੀ ਪਸੰਦ ਕਰਨਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ