'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ' 8 ਮਾਰਚ 2019 ਨੂੰ ਹੋਵੇਗੀ ਰਿਲੀਜ਼

12/20/2018 4:54:21 PM

ਮੁੰਬਈ(ਬਿਊਰੋ)— ਰਾਕੇਸ਼ ਓਮਪ੍ਰਕਾਸ਼ ਮਹਿਰਾ ਇਸ ਤੋਂ ਪਹਿਲਾਂ 'ਰੰਗ ਦੇ ਬਸੰਤੀ' ਅਤੇ 'ਭਾਗ ਮਿਲਖਾ ਭਾਗ' ਵਰਗੀਆਂ ਆਪਣੀਆਂ ਪਿੱਛਲੀਆਂ ਫਿਲਮਾਂ 'ਚ ਦੇਸ਼ ਦੀਆਂ ਕਹਾਣੀਆਂ ਦਿਖਾ ਚੁੱਕੇ ਹਨ ਅਤੇ ਹੁਣ 'ਮੇਰੇ ਪਿਆਰੇ ਪ੍ਰਾਇਮ ਮਿਨਿਸਟਰ' ਨਾਲ ਦੇਸ਼ 'ਚ ਟਾਇਲਟ ਅਤੇ ਸਫਾਈ ਦੀਆਂ ਸਮੱਸਿਆਵਾਂ ਦੇ ਮੁੱਦੇ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਨਜ਼ਰ ਆਉਣਗੇ। ਰਾਕੇਸ਼ ਓਮਪ੍ਰਕਾਸ਼ ਮੇਹਰਾ ਨੇ ਟਵਿਟਰ 'ਤੇ ਫ਼ਿਲਮ ਦਾ ਨਵਾਂ ਪੋਸਟਰ ਅਤੇ ਰਿਲੀਜ਼ ਦੀ ਡੇਟ ਸਾਂਝੀ ਕਰਦੇ ਹੋਏ ਲਿਖਿਆ," Date: 8th March 2019
Arzi to, 
Mere Pyare Prime Minister".
'ਮੇਰੇ ਪਿਆਰੇ ਪ੍ਰਾਇਮ ਮਿਨਿਸਟਰ' ਮੁੰਬਈ ਦੀ ਝੁੱਗੀਆਂ 'ਚ ਰਹਿਣ ਵਾਲੇ ਚਾਰ ਬੱਚਿਆਂ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਉਨ੍ਹਾਂ 'ਚੋਂ ਇਕ ਆਪਣੀ ਮਾਂ ਲਈ ਟਾਇਲਟ ਬਣਾਉਣਾ ਚਾਹੁੰਦਾ ਹੈ ਅਤੇ ਉਹ ਇਸ ਦੇ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹੈ। ਫਿਲਮ ਨੂੰ ਅਸਲ ਥਾਵਾਂ 'ਤੇ ਫਿਲਮਾਇਆ ਗਿਆ ਹੈ ਅਤੇ ਮਾਂ-ਬੇਟੇ ਦੇ ਸਬੰਧਾਂ ਨੂੰ ਹਾਈਲਾਈਟ ਕੀਤਾ ਗਿਆ ਹੈ। 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ' 'ਚ ਰਾਸ਼ਟਰੀ ਇਨਾਮ ਜੇਤੂ ਅਦਾਕਾਰਾ ਅੰਜਲੀ ਪਾਟਿਲ ਨਜ਼ਰ ਆਵੇਗੀ। ਜੋ ਫਿਲਮ 'ਚ ਮਾਂ ਦੀ ਭੂਮਿਕਾ ਨਿਭਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News