ਜਦੋਂ ਮੁੰਬਈ ਦੀਆਂ ਸਲਮ ਤੋਂ ਪ੍ਰਭਾਵਿਤ ਹੋਏ ''ਮੇਰੇ ਪਿਆਰੇ ਪ੍ਰਾਇਮ ਮਿਨਿਸਟਰ'' ਦੀ ਟੀਮ

3/1/2019 4:33:34 PM

ਜਲੰਧਰ(ਬਿਊਰੋ)— ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਅਗਲੀ ਫਿਲਮ 'ਮੇਰੇ ਪਿਆਰੇ ਪ੍ਰਾਇਮ ਮਿਨਿਸਟਰ' ਦੀ ਜ਼ਿਆਦਾਤਰ ਸ਼ੂਟਿੰਗ ਮੁੰਬਈ ਦੀਆਂ ਸਲਮ (ਝੁੱਗੀਆਂ) 'ਚ ਕੀਤੀ ਗਈ ਹੈ। ਹਾਲ ਹੀ 'ਚ ਨਿਰਮਾਤਾਵਾਂ ਦੁਆਰਾ ਰਿਲੀਜ਼ ਕੀਤੀ ਗਈ ਫਿਲਮ ਦੀ ਇਕ ਮੇਕਿੰਗ ਵੀਡੀਓ ਰਾਹੀਂ ਸ਼ੂਟਿੰਗ ਦੇ ਦੌਰਾਨ ਆਈਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਗਿਆ ਸੀ।
ਸਲਮ (ਝੁੱਗੀਆਂ) 'ਚ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਉੱਥੇ ਦੀ ਹਾਲਤ ਬੁਰੀ ਹੋਵੇਗੀ ਅਤੇ ਸਹੂਲਤਾਂ ਦੀ ਕਮੀ ਹੋਵੇਗੀ ਜਿਸ ਦੇ ਨਾਲ ਉਨ੍ਹਾਂ ਨੂੰ ਸ਼ੂਟਿੰਗ 'ਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜਦੋਂ ਟੀਮ ਅਸਲੀ ਲੋਕੇਸ਼ਨ 'ਤੇ ਪਹੁੰਚੀ ਤਾਂ ਉਨ੍ਹਾਂ ਦਾ ਇਹ ਭੁਲੇਖਾ ਟੁੱਟ ਗਿਆ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਇਹ ਝੁੱਗੀਆਂ ਕਾਫੀ ਸਾਫ ਸੁਥਰੀਆਂ ਸਨ ਜਿਸ ਕਾਰਨ ਉਹ ਇਸ ਤੋਂ ਕਾਫੀ ਪ੍ਰਭਾਵਿਤ ਵੀ ਗਏ ਸਨ।
ਸਲਮ (ਝੁੱਗੀਆਂ) 'ਚ ਮੌਜੂਦਾ ਘਰ ਸਾਫ-ਸੁਥਰੇ ਹੋਣ ਕਾਰਨ ਫਿਲਮ ਦੀ ਟੀਮ ਨੇ ਉੱਥੇ ਇਕ ਘਰ ਕਿਰਾਏ 'ਤੇ ਲੈ ਲਿਆ ਸੀ ਜਿਸ ਦਾ ਇਸਤੇਮਾਲ ਉੱਥੇ ਰਹਿਣ ਅਤੇ ਆਰਾਮ ਕਰਨ ਲਈ ਕੀਤਾ ਜਾਂਦਾ ਸੀ। ਫਿਲਮ ਦੀ ਕਹਾਣੀ ਸਫਾਈ 'ਤੇ ਆਧਾਰਿਤ ਹੈ ਅਤੇ ਅਜਿਹੇ 'ਚ ਮੁੰਬਈ ਦੀ ਬਸਤੀ 'ਚ ਸਫਾਈ ਦੇਖ ਪੂਰੀ ਟੀਮ ਮਾਣ ਮਹਿਸੂਸ ਕਰ ਰਹੀ ਸੀ।
'ਮੇਰੇ ਪਿਆਰੇ ਪ੍ਰਾਇਮ ਮਿਨਿਸਟਰ' ਮੁੰਬਈ ਦੀ ਸਲਮ (ਝੁੱਗੀਆਂ) 'ਚ ਰਹਿਣ ਵਾਲੇ ਚਾਰ ਬੱਚਿਆਂ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਉਨ੍ਹਾਂ 'ਚੋਂ ਇਕ ਆਪਣੀ ਮਾਂ ਲਈ ਟਾਇਲਟ ਬਣਾਉਣਾ ਚਾਹੁੰਦਾ ਹੈ ਅਤੇ ਉਹ ਇਸ ਦੇ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹੈ। ਫਿਲਮ ਨੂੰ ਅਸਲ ਥਾਵਾਂ 'ਤੇ ਫਿਲਮਾਇਆ ਗਿਆ ਹੈ ਅਤੇ ਮਾਂ-ਬੇਟੇ ਦੇ ਸਬੰਧਾਂ ਨੂੰ ਹਾਈਲਾਈਟ ਕੀਤਾ ਗਿਆ ਹੈ। 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ' 'ਚ ਰਾਸ਼ਟਰੀ ਇਨਾਮ ਜੇਤੂ ਅਦਾਕਾਰਾ ਅੰਜਲੀ ਪਾਟਿਲ ਨਜ਼ਰ ਆਵੇਗੀ। ਜੋ ਫਿਲਮ 'ਚ ਮਾਂ ਦੀ ਭੂਮਿਕਾ ਨਿਭਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News