''ਮੇਰੇ ਪਿਆਰੇ ਪ੍ਰਾਈਮ ਮਿਨਿਸਟਰ'' ਦਾ ਟਰੇਲਰ ਰਿਲੀਜ਼ (ਵੀਡੀਓ)

2/11/2019 10:07:21 AM

ਮੁੰਬਈ (ਬਿਊਰੋ) — ਪਿਛਲੇ ਕਾਫੀ ਸਮੇਂ ਤੋਂ ਚਰਚਾ 'ਚ ਰਹੀ ਫਿਲਮ 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ' ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟਰੇਲਰ ਨੂੰ ਦੇਖ ਕੇ ਫਿਲਮ ਦੀ ਕਹਾਣੀ ਨਿਸ਼ਚਿਤ ਤੌਰ 'ਤੇ ਤੁਹਾਡੇ ਦਿਲ ਨੂੰ ਛੂਹ ਲਵੇਗੀ। ਰਾਕੇਸ਼ ਓਮਪ੍ਰਕਾਸ਼ ਮਹਿਰਾ ਦੇ ਡਾਇਰੈਕਸ਼ਨ 'ਚ ਬਣੀ ਇਹ ਫਿਲਮ ਖੁੱਲ੍ਹੇ 'ਚ ਸ਼ੌਚ ਤੇ ਸੈਨਿਟੇਸ਼ਨ ਵਰਗੇ ਵੱਡੇ ਮੁੱਦਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ 'ਚ ਸਿਰਫ ਇੰਨਾਂ ਹੀ ਨਹੀਂ ਸਗੋਂ ਯੌਨ ਹਿੰਸਾ ਤੇ ਜਾਤੀਗਤ ਭੇਦਭਾਵ ਵਰਗੇ ਸਮਾਜਿਕ ਮੁੱਦਿਆਂ ਨੂੰ ਵੀ ਛੂਹਿਆ ਗਿਆ ਹੈ। ਫਿਲਮ ਦੇ ਟਰੇਲਰ 'ਚ ਇਕ 8 ਸਾਲ ਦੇ ਬੱਚੇ ਉਸ ਦੀ ਮਾਂ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਟਰੇਲਰ ਦੇਖ ਕੇ ਲੱਗਦਾ ਹੈ ਕਿ ਫਿਲਮ ਕਮਰਸ਼ਲ ਉਦੇਸ਼ ਨਾਲ ਬਣਾਈ ਗਈ ਹੈ ਪਰ ਇਕ ਖਾਸ ਵਰਗ ਲਈ ਇਹ ਫਿਲਮ ਜ਼ਰੂਰ ਖਿੱਚ ਦਾ ਕੇਂਦਰ ਬਣੇਗੀ। 



ਦੱਸ ਦਈਏ ਕਿ ਇਸ ਫਿਲਮ 'ਚ ਮੁੱਖ ਭੂਮਿਕਾ ਅੰਜਲੀ ਪਾਟਿਲ, ਮਕਰੰਦ ਦੇਸ਼ਪਾਂਡੇ, ਰਸਿਕਾ ਅਗਾਸ਼ੇ, ਸੋਨੀ ਅਲਬਿਜੁਰੀ ਤੇ ਨਚੀਕੇਤ ਪੂਰਣਾ ਪੱਤਰੇ ਨਜ਼ਰ ਆਉਣਗੇ। ਇਹ ਫਿਲਮ 15 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News