ਮਿਲਖਾ ਸਿੰਘ ਲਈ ਚੰਡੀਗੜ੍ਹ ''ਚ ''ਮੇਰੇ ਪਿਆਰੇ ਪ੍ਰਾਈਮ ਮਿਨਿਸਟਰ'' ਦੀ ਸਪੈਸ਼ਲ ਸਕ੍ਰੀਨਿੰਗ

3/7/2019 6:06:53 PM

ਮੁੰਬਈ (ਬਿਊਰੋ)— ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਆਗਾਮੀ ਫਿਲਮ 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ' ਆਪਣੇ ਅਨੋਖੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਹਾਲ ਹੀ 'ਚ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਕੋਇੰਬਟੂਰ 'ਚ ਅਧਿਆਤਮਿਕ ਨੇਤਾ ਸਦਗੁਰੂ ਲਈ ਇਕ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ। ਇਸ ਸਕ੍ਰੀਨਿੰਗ ਤੋਂ ਬਾਅਦ ਯੋਗੀ ਸਦਗੁਰੂ ਨੇ ਫਿਲਮ ਦੀ ਤਾਰੀਫ ਕਰਦੇ ਨਜ਼ਰ ਆਏ, ਜੋ ਦੇਸ਼ 'ਚ ਖੁੱਲ੍ਹੇ 'ਚ ਪਖਾਨੇ ਜਾਣ ਤੇ ਸਵੱਛਤਾ ਸਮੱਸਿਆਵਾਂ ਦੇ ਮੁੱਦੇ 'ਤੇ ਆਧਾਰਿਤ ਹੈ।

PunjabKesari

ਫਿਲਮ ਦੇ ਨਿਰਦੇਸ਼ਕ ਹੁਣ ਚੰਡੀਗੜ੍ਹ 'ਚ ਸ਼ਨੀਵਾਰ ਨੂੰ 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ' ਦੀ ਇਕ ਸਪੈਸ਼ਲ ਸਕ੍ਰੀਨਿੰਗ ਆਯੋਜਿਤ ਕਰਨ ਵਾਲੇ ਹਨ। ਇਸ ਸਕ੍ਰੀਨਿੰਗ ਦੇ ਖਾਸ ਮਹਿਮਾਨ ਮਿਲਖਾ ਸਿੰਘ ਹੋਣਗੇ। ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਮਿਲਖਾ ਸਿੰਘ 'ਤੇ 'ਭਾਗ ਮਿਲਖਾ ਭਾਗ' ਫਿਲਮ ਬਣਾ ਚੁੱਕੇ ਹਨ, ਜੋ ਵੱਡੀ ਹਿੱਟ ਸਾਬਿਤ ਹੋਈ ਸੀ। ਮਿਲਖਾ ਸਿੰਘ ਪ੍ਰਤੀ ਮਨ 'ਚ ਵਿਸ਼ੇਸ਼ ਸਥਾਨ ਦੇ ਚਲਦਿਆਂ ਨਿਰਦੇਸ਼ਕ ਇਕ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਚੰਡੀਗੜ੍ਹ 'ਚ ਕਰਨਗੇ। ਇਸ ਸਕ੍ਰੀਨਿੰਗ 'ਚ ਮਿਲਖਾ ਸਿੰਘ ਸਮੇਤ ਹੋਰ ਵੱਡੀਆਂ ਸ਼ਖਸੀਅਤਾਂ ਸ਼ਾਮਲ ਹੋਣਗੀਆਂ।

PunjabKesari

ਇਸ ਫਿਲਮ ਰਾਹੀਂ ਦੇਸ਼ 'ਚ ਖੁੱਲ੍ਹੇ 'ਚ ਪਖਾਨੇ ਜਾਣ ਤੇ ਸਵੱਛਤਾ ਦੀਆਂ ਸਮੱਸਿਆਵਾਂ ਦੇ ਮੁੱਦੇ ਨੂੰ ਇਕ ਝੁੱਗੀ ਲੜਕੇ ਦੀ ਕਹਾਣੀ ਦੇ ਮਾਧਿਅਮ ਰਾਹੀਂ ਦੱਸਿਆ ਜਾਵੇਗਾ, ਜੋ ਆਪਣੀ ਮਾਂ ਲਈ ਪਖਾਨਾ ਬਣਾਉਣਾ ਚਾਹੁੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News