‘ਇੰਡੀਅਨ ਆਈਡਲ’ ’ਚੋਂ ਅਨੂ ਮਲਿਕ ਬਾਹਰ, ਹੁਣ ਸੋਨਾ ਮੋਹਾਪਾਤਰਾ ਨੇ ਚੈਨਲ ਵਾਲਿਆਂ ’ਤੇ ਕੱਢੀ ਭੜਾਸ

11/22/2019 1:37:10 PM

ਮੁੰਬਈ(ਬਿਊਰੋ)- ‘ਮੀ ਟੂ’ ਦੇ ਦੋਸ਼ਾਂ ’ਚ ਘਿਰੇ ਸੰਗੀਤਕਾਰਨ ਅਨੂੰ ਮਲਿਕ ਨੇ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਤੋਂ ਕਿਨਾਰਾ ਕਰ ਲਿਆ ਹੈ। ਸੋਨੀ ਟੀ.ਵੀ. ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਪਰ ਮਲਿਕ ਖਿਲਾਫ ਮੋਰਚਾ ਖੋਲ੍ਹੇ ਸਿੰਗਰ ਸੋਨਾ ਮੋਹਾਪਾਤਰਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਚੈਨਲ ਨੂੰ ਇਸ ਗੱਲ ਲਈ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਕੱਢਣ ਦਾ ਫੈਸਲਾ ਲੈਣ ਵਿਚ ਇੰਨਾ ਸਮਾਂ ਕਿਉਂ ਲੱਗਾ।

ਇਕ ਮਜ਼ਬੂਤ ਔਰਤ ਬਣ ਕੇ ਇਸ ਗੰਦਗੀ ਨੂੰ ਹਟਾਉਣਾ ਚਾਹੁੰਦੀ ਹਾਂ

ਇਸ ਦੌਰਾਨ ਸੋਨਾ ਨੇ ਕਿਹਾ,‘‘ਮੈਨੂੰ ਹੁਣ ਤੱਕ ਆਫੀਸ਼ੀਅਲੀ ਜਾਣਕਾਰੀ ਨਹੀਂ ਮਿਲੀ ਹੈ ਕਿ ਅਨੂ ਨੂੰ ਸ਼ੋਅ ’ਚੋਂ ਕੱਢਿਆ ਗਿਆ ਹੈ ਪਰ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਜਸ਼ਨ ਮਨਾਉਣ ਦਾ ਸਮਾਂ ਹੈ । ਉਸ ਖਿਲਾਫ ਬੋਲਣ ਲਈ ਹੁਣ ਤੱਕ ਕੁੱਝ ਹੀ ਔਰਤਾਂ ਸਾਹਮਣੇ ਆਈਆਂ ਸਨ ਪਰ ਭਰੋਸਾ ਮੰਨੋ ਅਜਿਹੀਆਂ ਕਈ ਔਰਤਾਂ ਹਨ, ਜੋ ਪਹਿਲਾਂ ਤਾਂ ਅੱਗੇ ਆਉਣਾ ਨਹੀਂ ਚਾਹੁੰਦੀਆਂ ਸਨ ਪਰ ਹੁਣ ਮੇਰੇ ਨਾਲ ਇਸ ਜੰਗ ਵਿਚ ਲੜਨ ਲਈ ਤਿਆਰ ਹੋ ਗਈਆਂ ਹਨ। ਅਸੀਂ ਸਭ ਮਿਲ ਕੇ ਪਿਛਲੇ ਇਕ ਸਾਲ ਤੋਂ ਇਹ ਜੰਗ ਲੜ ਰਹੇ ਹਾਂ। ਮੈਂ ਇਕ ਮਜ਼ਬੂਤ ਔਰਤ ਬਣ ਕੇ ਇਸ ਗੰਦਗੀ ਨੂੰ ਹਟਾਉਣਾ ਚਾਹੁੰਦੀ ਹਾਂ। ਇਹ ਜੰਗ ਕਿਸੇ ਲਈ ਆਸਾਨ ਨਹੀਂ ਹੈ। ਤੁਸੀਂ ਸੋਚੋ ਇਕ ਆਦਮੀ ਜੋ ਇੰਨੀ ਗੰਦੀ ਹਰਕਤ ਕਰਦਾ ਹੈ ਉਹ ਅੱਜ ਨੈਸ਼ਨਲ ਚੈਨਲ ’ਤੇ ਛਾਤੀ ਤਾਨ ਕੇ ਖੜ੍ਹਾ ਹੈ ਅਤੇ ਆਪਣੇ ਅਚੀਵਮੈਂਟਸ ਦੀ ਗੱਲ ਕਰ ਰਿਹਾ ਹੈ। ਮੇਰੇ ਹਿਸਾਬ ਨਾਲ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਇਹ ਫੈਸਲਾ ਲੈਣ ਵਿਚ ਇੰਨਾ ਸਮਾਂ ਲਗਾਇਆ। ਸਭ ਤੋਂ ਪਹਿਲਾਂ ਤਾਂ ਚੈਨਲ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਸਿਰਫ ਟੀ.ਆਰ.ਪੀ. ਲਈ ਅਨੂ ਨੂੰ ਫਿਰ ਤੋਂ ਸ਼ੋਅ ਵਿਚ ਲਿਆ।  ਉਨ੍ਹਾਂ ਨੂੰ ਲਗਿਆ ਕਿ ‘ਮੀ ਟੂ’ ਕੈਂਪੇਨ ਠੰਡਾ ਹੋ ਗਿਆ ਹੈ।  ਇਸ ਕੈਂਪੇਨ ਨਾਲ ਕਿਸੇ ਦਾ ਕੁੱਝ ਨਹੀਂ ਵਿਗੜਿਆ ਅਤੇ ਹੁਣ ਉਹ ਇਸ ਦਾ ਫਾਇਦਾ ਚੁੱਕ ਸਕਣਗੇ । ਉਨ੍ਹਾਂ ਨੂੰ ਲਗਿਆ ਜਿਨ੍ਹਾਂ ਔਰਤਾਂ ਨੇ ਵਿਰੋਧ ਕੀਤਾ ਸੀ, ਉਹ ਹੁਣ ਸ਼ਾਂਤ ਹੋ ਜਾਣਗੀਆਂ ਪਰ ਅਜਿਹਾ ਨਹੀਂ ਹੋਇਆ।’’

ਜੋ ਦੋਸ਼ੀਆਂ ਨੂੰ ਕੰਮ ਦੇਣ, ਉਨ੍ਹਾਂ ਸੰਸਥਾਨਾਂ ’ਤੇ ਲੱਗੇ ਰੋਕ

ਇਸ ਤੋਂ ਪਹਿਲਾਂ ਸੋਨਾ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਿਮਰਤੀ ਈਰਾਨੀ ਨੂੰ ਓਪਨ ਲੈਟਰ ਲਿਖ ਕੇ ਉਨ੍ਹਾਂ ਨੂੰ ਅਨੂੰ ਮਲਿਕ ਦੇ ਮਾਮਲੇ ’ਚ ਦਖਲ ਦੇਣ ਦੀ ਅਪੀਲ ਕੀਤੀ ਸੀ। ਇਸ ਬਾਰੇ ਵਿਚ ਉਨ੍ਹਾਂ ਨੇ ਕਿਹਾ,‘‘ਇਹ ਜਰੂਰੀ ਸੀ। ਸਿਮਰਤੀ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ। ਮੈਂ ਉਨ੍ਹਾਂ ਦਾ ਧੰਨਵਾਦ ਅਦਾ ਕਰਨਾ ਚਾਹੁੰਦੀ ਹਾਂ, ਕਿਉਂਕਿ ਉਨ੍ਹਾਂ ਨੇ ਸਰਕਾਰ ਵਲੋਂ ਯੌਨ ਦੋਸ਼ੀਆਂ ਦਾ ਡੇਟਾਬੇਸ ਬਣਾਉਣ ਦੀ ਗੱਲ ਰੱਖੀ ਹੈ। ਜੋ ਸੈਕਸ਼ੂਅਲ ਹੈਰੇਸਮੈਂਟ (ਜਿਨਸੀ ਸੋਸ਼ਣ) ਦੇ ਦੋਸ਼ੀਆਂ ਨੂੰ ਕੰਮ ਦੇ ਰਹੇ ਹਨ, ਅਜਿਹੀਆਂ ਸੰਸਥਾਵਾਂ ’ਤੇ ਵੀ ਰੋਕ ਲੱਗਣੀ ਚਾਹੀਦੀ ਹੈ ਤਾਂਕਿ ਲੋਕਾਂ ਨੂੰ ਬੜਾਵਾ ਨਾ ਮਿਲੇ। ਅੱਜ ਅਨੂ ਯੰਗਸਟਰਸ ਦਾ ਜੱਜ ਬਣਿਆ ਫਿਰ ਰਿਹਾ ਹੈ, ਉਹ ਵੀ ਇਨ੍ਹੇ ਦੋਸ਼ ਲੱਗਣ ਦੇ ਬਾਵਜੂਦ। ਅਸੀਂ ਸਾਡੀ ਜਨਰੇਸ਼ਨ ਨੂੰ ਕੀ ਸਿਖਾ ਰਹੇ ਹਾਂ। ਮੇਰੇ ਓਪਨ ਲੇਟਰ ਲਿਖਣ ਦੀ ਬਸ ਇਹੀ ਵਜ੍ਹਾ ਸੀ।’’
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News