ਅਨੂ ਮਲਿਕ ਨੇ 'ਇੰਡੀਅਨ ਆਈਡਲ 11' ਤੋਂ ਕੀਤਾ ਕਿਨਾਰਾ, ਵਜ੍ਹਾ ਹੈ ਗੰਭੀਰ

11/22/2019 9:07:16 AM

ਮੁੰਬਈ (ਬਿਊਰੋ) : 'ਮੀ ਟੂ' ਦੇ ਦੋਸ਼ਾਂ 'ਚ ਘਿਰੇ ਸੰਗੀਤਕਾਰ ਅਨੂ ਮਲਿਕ ਨੇ ਸੋਨੀ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 11' ਤੋਂ ਕਿਨਾਰਾ ਕਰ ਲਿਆ ਹੈ। ਸ਼ੋਅ ਨਾਲ ਜੁੜੇ ਸੂਤਰਾਂ ਨੇ ਉਨ੍ਹਾਂ ਦੇ ਹੱਟਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀ ਥਾਂ ਕੌਣ ਲਏਗਾ, ਇਸ ਦੀ ਜਾਣਕਾਰੀ ਹਾਲੇ ਤੱਕ ਨਹੀਂ ਮਿਲ ਸਕੀ। ਕੌਮੀ ਮਹਿਲਾ ਕਮਿਸ਼ਨ ਨੇ ਵੀਰਵਾਰ ਨੂੰ ਸੋਨੀ ਟੀਵੀ ਨੂੰ ਭੇਜੇ ਨੋਟਿਸ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸਾਂਝਾ ਕੀਤਾ ਸੀ।

ਹਾਲ ਹੀ ’ਚ ਸਿੰਗਰ ਨੇਹਾ ਭਸੀਮ ਤੇ ਸੋਨਾ ਮੋਹਾਪਾਤਰਾ ਨੇ ਅਨੂ ’ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਹੁਣ ਸਿੰਗਰ ਸ਼ਵੇਤਾ ਪੰਡਿਤ ਨੇ ਕਿਹਾ ਹੈ ਕਿ ਉਹ #MeToo ਅੰਦੋਲਨ ਲਈ ਧੰਨਵਾਦੀ ਹੈ, ਜਿਸ ਕਾਰਨ ਉਹ ਸੰਗੀਤਕਾਰ ਅਨੂ ਮਲਿਕ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਸਕੀਆਂ ਹਨ। ਸ਼ਵੇਤਾ ਨੇ ਨੇਹਾ ਭਸੀਨ ਦੇ ਇਕ ਟਵੀਟ ਦੇ ਜਵਾਬ ‘ਚ ਲਿਖਿਆ, ‘‘2019 ‘ਚ ਵੀ ਪੀੜਤਾਂ ਕੋਲੋਂ ਹੀ ਸਵਾਲ ਕੀਤਾ ਜਾ ਰਿਹਾ ਹੈ। ਦੋ ਦਹਾਕਿਆਂ ਤੋਂ ਇਸ ਇੰਡਸਟਰੀ ‘ਚ ਪ੍ਰੋਫੈਸ਼ਨਲ ਸਿੰਗਰ ਹੋਣ ਤੋਂ ਬਾਅਦ ਵੀ ਕੁਝ ਸੌੜੀ ਮਾਨਸਿਕਤਾ ਵਾਲੇ ਪੁੱਛ ਰਹੇ ਹਨ, ਅਸੀਂ ਉਦੋਂ ਕਿਉਂ ਨਹੀਂ ਕੀਤਾ? ਅਸਲ ਵਿਚ ਲੂਜ਼ਰਸ? ਕਲਪਨਾ ਕਰੋ ਕਿ ਜੇਕਰ ਮੈਂ 2001 ‘ਚ ਸਕੂਲ ਦੀ ਬੱਚੀ ਹੁੰਦੀ ਤਾਂ ਕੀ ਬੋਲਦੀ? #Me Too ਲਈ ਭਗਵਾਨ ਦਾ ਸ਼ੁੱਕਰ ਹੈ।’’
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News