ਹੁਣ ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਨਾਲ ਮੀਕਾ ਸਿੰਘ ਦੀਆਂ ਤਸਵੀਰਾਂ ਵਾਇਰਲ

8/8/2019 9:32:36 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਮਸ਼ਹੂਰ ਗਾਇਕ ਮੀਕਾ ਸਿੰਘ ਦੀਆਂ ਪਾਕਿਸਤਾਨ ਤੋਂ ਆਈਆਂ ਵਿਵਾਦਿਤ ਤਸਵੀਰਾਂਂ ਨੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਮੀਕਾ ਸਿੰਘ 2008 ਮੁੰਬਈ ਧਮਾਕਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਅਤੇ ਕੱਟੜ ਖਾਲਿਸਤਾਨ ਅੰਦੋਲਨ ਦੇ ਸਮਰਥਕ ਗੋਪਾਲ ਚਾਵਲਾ ਨਾਲ ਨਜ਼ਰ ਆਏ। ਮੀਕਾ ਦੀਆਂ ਇਹ ਤਸਵੀਰਾਂ ਨਨਕਾਣਾ ਸਾਹਿਬ ਵਿਚ ਉਨ੍ਹਾਂ ਦੀ ਯਾਤਰਾ ਦੌਰਾਨ ਗੋਪਾਲ ਚਾਵਲਾ ਨਾਲ ਖਿੱਚੀਆਂ ਗਈਆਂ ਸਨ, ਜੋ ਵਾਇਰਲ ਹੋ ਗਈਆਂ।

PunjabKesari
ਦੱਸ ਦਈਏ ਕਿ ਮੀਕਾ ਸਿੰਘ ਦੀ ਇਸ ਸ਼ਰਮਨਾਕ ਹਰਕਤ ਦੀ ਹੁਣ ਭਾਰਤ ਵਿਚ ਸਖਤ ਆਲੋਚਨਾ ਹੋ ਰਹੀ ਹੈ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਗੋਪਾਲ ਚਾਵਲਾ ਨਾਲ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News