ਮੀਕਾ ਸਿੰਘ ਦੀ ਆਵਾਜ਼ ''ਚ ''ਸਤ੍ਰੀ'' ਦਾ ਪਹਿਲਾ ਗੀਤ ਰਿਲੀਜ਼, ਸ਼ਰਧਾ ਨੇ ਲਾਏ ਠੁਮਕੇ

8/3/2018 12:35:52 PM

ਮੁੰਬਈ(ਬਿਊਰੋ)— ਇਸ ਸਾਲ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਆਪਣੀ ਹਾਰਰ ਤੇ ਕਾਮੇਡੀ ਫਿਲਮ 'ਸਤ੍ਰੀ' ਨਾਲ ਲੋਕਾਂ ਦਾ ਦਿਲ ਲੁੱਟਣ ਆ ਰਹੇ ਹਨ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਗੀਤ 'ਮਿਲੇਗੀ ਮਿਲੇਗੀ' ਰਿਲੀਜ਼ ਹੋਇਆ ਹੈ, ਜਿਸ ਦੀ ਪਹਿਲੀ ਝਲਕ ਰਾਜਕੁਮਾਰ ਰਾਓ ਨੇ 1 ਜੁਲਾਈ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਗੀਤ ਨੂੰ ਸ਼ੇਅਰ ਕਰਦਿਆਂ ਰਾਜਕੁਮਾਰ ਨੇ ਕੈਪਸ਼ਨ 'ਚ ਲਿਖਿਆ, ''ਕਿਹਾ ਸੀ ਨਾ ਵੱਡਾ ਧਮਾਕਾ ਹੋਵੇਗਾ।'' ਦੱਸ ਦੇਈਏ ਕਿ ਗੀਤ ਦੀ ਕੋਰਿਓਗ੍ਰਾਫੀ ਕਾਫੀ ਜ਼ਬਰਦਸਤ ਹੈ। ਇਸ ਗੀਤ ਨੂੰ ਪੂਰੀ ਰਾਜਸਥਾਨੀ ਫੀਲ ਦੇਣ ਲਈ ਸੈੱਟ 'ਤੇ ਕਾਫੀ ਮਿਹਨਤ ਕੀਤੀ ਗਈ ਹੈ। ਗੀਤ ਦੀ ਵੀਡੀਓ ਵੀ ਕਾਫੀ ਜ਼ਬਰਦਸਤ ਹੈ, ਜਿਸ 'ਚ ਦੀ ਸ਼ੁਰੂਆਤ 'ਚ ਹੀ ਪੰਕਜ ਤ੍ਰਿਪਾਠੀ ਸ਼ਰਧਾ-ਰਾਜਕੁਮਾਰ ਤੋਂ ਫਰਮਾਇਸ਼ ਕਰ ਰਹੇ ਹਨ ਕਿ ਉਨ੍ਹਾਂ ਦਾ ਮਨੋਰੰਜਨ ਕੀਤਾ ਜਾਵੇ। ਪੰਕਜ ਦੀ ਇੱਛਾ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਗੀਤ ਨੂੰ ਮੀਕਾ ਸਿੰਘ ਨੇ ਆਪਮੀ ਸੁਰੀਲੀ ਆਵਾਜ਼ 'ਚ ਗਾਇਆ ਹੈ।

ਦੱਸਣਯੋਗ ਹੈ ਕਿ ਇਸ ਫਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਹ ਡਾਇਰੈਕਟਰ ਦੇ ਤੌਰ 'ਤੇ ਆਪਣਾ ਡੈਬਿਊ ਕਰ ਰਹੇ ਹਨ। ਇਹ ਫਿਲਮ 31 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News