ਮਿਲਿੰਦ ਗਾਬਾ ਦਾ ਗੀਤ ''ਜ਼ਿੰਦਗੀ ਦੀ ਪੌੜੀ'' ਰਿਲੀਜ਼ (ਵੀਡੀਓ)

6/6/2019 7:42:26 PM

ਜਲੰਧਰ (ਬਿਊਰੋ)— ਨੌਜਵਾਨ ਪੰਜਾਬੀ ਗਾਇਕ ਮਿਲਿੰਦ ਗਾਬਾ ਦਾ ਨਵਾਂ ਗੀਤ 'ਜ਼ਿੰਦਗੀ ਦੀ ਪੌੜੀ' ਅੱਜ ਰਿਲੀਜ਼ ਹੋ ਗਿਆ ਹੈ। ਟੀ-ਸੀਰੀਜ਼ ਕੰਪਨੀ ਵਲੋਂ ਰਿਲੀਜ਼ ਕੀਤੇ ਇਸ ਰੋਮਾਂਟਿਕ ਗੀਤ ਨੂੰ ਭੂਸ਼ਨ ਕੁਮਾਰ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗੀਤਕਾਰ ਨਿਰਮਾਨ ਵਲੋਂ ਲਿਖਿਆ ਗਿਆ ਹੈ, ਜਦਕਿ ਇਸ ਦਾ ਮਿਊਜ਼ਿਕ ਖੁਦ ਮਿਲਿੰਦ ਗਾਬਾ ਨੇ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਡਾਇਰੈਕਟਰ ਸੈਹਬੀ ਨੇ ਬਣਾਈ ਹੈ। ਮਿਲਿੰਦ ਦੇ ਨਾਲ ਇਸ ਗੀਤ 'ਚ ਖੂਬਸੂਰਤ ਮਾਡਲ ਜੰਨਤ ਜ਼ੁਬੈਰ ਨੇ ਫੀਚਰ ਕੀਤਾ ਹੈ।

ਦੱਸਣਯੋਗ ਹੈ ਕਿ ਮਿਲਿੰਦ ਦਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਯੂਟਿਊਬ ਦੇ ਨਾਲ ਵੱਖ-ਵੱਖ ਟੀ. ਵੀ. ਚੈਨਲਾਂ 'ਤੇ ਧੁੰਮਾਂ ਪਾ ਰਿਹਾ ਹੈ। ਯੂਟਿਊਬ 'ਤੇ ਇਸ ਗੀਤ ਨੂੰ 3.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਗਾਇਕ ਮਿਲਿੰਦ ਗਾਬਾ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਹਿੰਦੀ ਸਿੰਗਲ ਟਰੈਕ ਗਾ ਚੁੱਕੇ ਹਨ। ਆਪਣੇ ਹਿੱਟ ਗਾਣਿਆਂ ਰਾਹੀਂ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਮਿਲਿੰਦ ਦਾ ਇਹ ਗੀਤ ਵੀ ਦਿਲ ਨੂੰ ਛੂਹ ਲੈਣ ਵਾਲਾ ਹੈ। ਮਿਲਿੰਦ ਹਿੰਦੀ ਗੀਤਾਂ ਤੋਂ ਇਲਾਵਾ ਪੰਜਾਬੀ ਗੀਤਾਂ ਤੇ ਰੈਪਸ ਲਈ ਵੀ ਕਾਫੀ ਮਸ਼ਹੂਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News