ਮਿਮੀ ਨੇ ਨਿਭਾਈ ਨੁਸਰਤ ਦੇ ਵਿਆਹ ''ਚ ਭੈਣ ਦੀ ਰਸਮ, ਨੇਗ ਵਜੋਂ ਮਿਲੇ ਇੰਨੇ ਲੱਖ

6/28/2019 4:38:48 PM

ਮੁੰਬਈ (ਬਿਊਰੋ) — ਅਦਾਕਾਰਾ ਤੇ ਤ੍ਰਿਣਮੁਲ ਕਾਂਗਰਸ ਨੁਸਰਤ ਜਹਾਂ ਨੇ ਇਸਤਨਾਬੁਲ 'ਚ ਵਿਆਹ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਸ ਗ੍ਰੈਂਡ ਵੈਡਿੰਗ ਦੀਆਂ ਕਾਫੀ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਨੁਸਰਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਦੱਸ ਦਈਏ ਕਿ ਮਿਮੀ ਤੇ ਨੁਸਰਤ ਦੋਵੇਂ ਹੀ ਬੰਗਲੀ ਫਿਲਮਾਂ ਦੀਆਂ ਫੇਮਸ ਐਕਟਰਸ ਹਨ। ਇਨ੍ਹਾਂ ਦੀ ਦੋਸਤੀ ਵੀ ਕਾਫੀ ਪੁਰਾਣੀ ਹੈ। ਅਜਿਹੇ 'ਚ ਨੁਸਰਤ ਦੇ ਵਿਆਹ 'ਚ ਮਿਮੀ ਨੇ ਖੂਬ ਮਸਤੀ ਕੀਤੀ। ਮਸਤੀ ਦੇ ਨਾਲ-ਨਾਲ ਮਿਮੀ ਨੇ ਇਸ ਗ੍ਰੈਂਡ ਵੈਡਿੰਗ 'ਚ ਕੁਝ ਰਸਮਾਂ ਵੀ ਨਿਭਾਈਆਂ ਸਨ। ਮਿਮੀ ਨੇ ਨੁਸਰਤ ਨੂੰ ਵਿਆਹ ਦੀ ਪਹਿਲੀ ਮਹਿੰਦੀ ਵੀ ਲਾਈ ਸੀ। ਇਸ ਦੇ ਨਾਲ ਹੀ ਨੁਸਰਤ ਦੇ ਪਤੀ ਨਿਖਿਲ ਨੇ ਸ਼ਗੁਨ ਦੇ ਤੌਰ 'ਤੇ ਮਿਮੀ ਨੂੰ ਇਕ ਲੱਖ ਰੁਪਏ ਦਿੱਤੇ ਹਨ।

PunjabKesari
ਦੱਸਣਯੋਗ ਹੈ ਕਿ ਨੁਸਰਤ ਜਹਾਂ ਤੇ ਨਿਖਿਲ 19 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਨੁਸਰਤ ਨੇ ਆਪਣੇ ਬੁਆਏਫ੍ਰੈਂਡ ਬਿਜਨਸਮੈਨ ਨਿਖਿਲ ਜੈਨ ਨਾਲ ਤੁਰਕੀ ਦੀ ਰਾਜਧਾਨੀ ਇਸਤਨਾਬੁਲ 'ਚ ਵਿਆਹ ਕਰਵਾਇਆ। ਨੁਸਰਤ ਇੰਡੀਆ ਆ ਚੁੱਕੀ ਹੈ ਤੇ ਉਸ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਵਜੋਂ ਸੁਹੰ ਚੁੱਕੀ।

PunjabKesari

ਪਹਿਲਾਂ ਦੋਵਾਂ ਨੇ ਹਿੰਦੀ ਰੀਤਾਂ ਮੁਤਾਬਕ ਵਿਆਹ ਕਰਵਾਇਆ, ਜਿਸ ਦੌਰਾਨ ਕੱਪਲ ਨੇ ਫੇਮਸ ਡਿਜ਼ਾਇਨਰ ਸਬਿਆਸਾਚੀ ਦੇ ਆਉਟਫਿੱਟ ਪਾਈ ਸੀ। ਇਸ ਤੋਂ ਬਾਅਦ 'ਚ ਨੁਸਰਤ ਤੇ ਨਿਖਿਲ ਨੇ ਕ੍ਰਿਸ਼ਚਨ ਰੀਤਾਂ ਮੁਤਾਬਕ ਵਿਆਹ ਕਰਵਾਇਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਦੇ ਵਾਇਰਲ ਹੋ ਰਹੀਆਂ ਹਨ। ਮਿਮੀ ਜਾਦਵਪੁਰ ਤੋਂ ਸੰਸਦ ਮੈਂਬਰ ਹੈ, ਉਧਰ ਨੁਸਰਤ ਬਸ਼ੀਰਹਾਟ ਸੀਟ ਤੋਂ ਸੰਸਦ ਚੁਣੀ ਗਈ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News