ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ''ਮਿੰਦੋ ਤਸੀਲਦਾਰਨੀ''

6/27/2019 8:45:15 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਯਾਨੀ ਕਿ ਕੱਲ ਸਿਰਫ ਭਾਰਤ 'ਚ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਵਿਦੇਸ਼ਾਂ 'ਚ ਜਿਨ੍ਹਾਂ ਸਿਨੇਮਾਘਰਾਂ 'ਚ ਫਿਲਮ ਦਿਖਾਈ ਜਾਵੇਗੀ, ਉਸ ਦੀ ਸਿਨੇਮਾ ਲਿਸਟਿੰਗ ਜਾਰੀ ਹੋ ਚੁੱਕੀ ਹੈ। ਫਿਲਮ 'ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਇਸ਼ਾ ਰਿੱਖੀ ਤੋਂ ਇਲਾਵਾ ਕਈ ਮਸ਼ਹੂਰ ਸਿਤਾਰੇ ਅਦਾਕਾਰੀ ਕਰਦੇ ਨਜ਼ਰ ਆਉਣਗੇ। ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫਿਲਮ ਨੂੰ ਪ੍ਰੋਡਿਊਸ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਕੀਤਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਫਿਲਮ ਦੀ ਵਿਦੇਸ਼ਾਂ ਨੂੰ ਲੈ ਕੇ ਜਾਰੀ ਹੋਈ ਸਿਨੇਮਾ ਲਿਸਟਿੰਗ—

ਯੂ. ਕੇ.

PunjabKesari

ਨਿਊਜ਼ੀਲੈਂਡ

PunjabKesari

ਯੂ. ਐੱਸ. ਏ.

PunjabKesari

ਕੈਨੇਡਾ

PunjabKesari

ਆਸਟਰੇਲੀਆ

PunjabKesari

ਦੱਸਣਯੋਗ ਹੈ ਕਿ ਫਿਲਮ 'ਚ 'ਮਿੰਦੋ ਤਸੀਲਦਾਰਨੀ' ਦਾ ਕਿਰਦਾਰ ਕਵਿਤਾ ਕੌਸ਼ਿਕ ਨਿਭਾਅ ਰਹੀ ਹੈ। ਫਿਲਮ ਦੇ ਮੁੱਖ ਅਦਾਕਾਰ ਕਰਮਜੀਤ ਅਨਮੋਲ ਮੁਤਾਬਕ ਇਸ ਫਿਲਮ 'ਚ ਸਿਰਫ ਕਾਮੇਡੀ ਹੀ ਨਹੀਂ, ਸਗੋਂ ਇਮੋਸ਼ਨਜ਼ ਤੇ ਫੈਮਿਲੀ ਡਰਾਮਾ ਵੀ ਦੇਖਣ ਨੂੰ ਮਿਲੇਗਾ। ਫਿਲਮ ਦੇ ਹੁਣ ਤਕ ਰਿਲੀਜ਼ ਹੋਏ ਗੀਤਾਂ ਦੇ ਨਾਲ-ਨਾਲ ਇਸ ਫਿਲਮ ਦੇ ਡਾਇਲਾਗ ਪ੍ਰੋਮੋਜ਼ ਵੀ ਕਾਫੀ ਚਰਚਾ 'ਚ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News