''ਮਿੰਦੋ ਤਸੀਲਦਾਰਨੀ'' ਦੇ ਪ੍ਰੋਮੋ ''ਚ ਦਿਸਿਆ ਰਾਜਵੀਰ-ਈਸ਼ਾ ਦਾ ਪਿਆਰ (ਵੀਡੀਓ)

6/18/2019 9:25:53 PM

ਜਲੰਧਰ (ਬਿਊਰੋ) — 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦਾ ਅੱਜ ਦੂਜਾ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੇ ਇਸ ਪ੍ਰੋਮੋ 'ਚ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਫਿਲਮ ਦੇ ਗੀਤ 'ਕੱਚੀਏ ਲਗਰੇ' 'ਤੇ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਵਲੋਂ ਫਿਲਮ ਦੇ ਟਰੇਲਰ ਤੇ ਗਾਣਿਆਂ ਦੇ ਨਾਲ-ਨਾਲ ਫਿਲਮ ਦੇ ਪ੍ਰੋਮੋਜ਼ ਨੂੰ ਖੂਬ ਪਸੰਦ ਕਰ ਰਹੇ ਹਨ। ਦਰਸ਼ਕ ਇਕ ਵੱਖਰੇ ਵਿਸ਼ੇ 'ਤੇ ਬਣੀ 'ਮਿੰਦੋ ਤਸੀਲਦਾਰਨੀ' ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

 
 
 
 
 
 
 
 
 
 
 
 
 
 

So Here’s the 2nd Dialogue Promo From #mindotaseeldarni Hope Tusi Enjoy Kronge ❤❤💘 #mindotaseeldarni Releasing On 28 June 2019 ਹਾਸਿਆਂ ਦੀਆਂ ਹੋਣਗੀਆਂ ਰਜਿਸਟਰੀਆਂ 28 ਜੂਨ ਨੂੰ 😂😂 #karamjitanmol #isharikhi #kavitakaushik #rajvirjawanda #ranjivsingla #Avtarsingh #munishsahni #omjeegroup #jassrecords

A post shared by Rajvir Jawanda (@rajvirjawandaofficial) on Jun 18, 2019 at 7:51am PDT

ਜੇਕਰ ਫਿਲਮ 'ਮਿੰਦੋ ਤਸੀਲਦਾਰਨੀ' ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ। ਮੋਂਟੀ ਬੈਨੀਪਾਲ ਤੇ ਪਵਿੱਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਅਵਤਾਰ ਸਿੰਘ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਇਸ ਫਿਲਮ 'ਚ ਲੀਡ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਓਮਜੀ ਗਰੁੱਪ ਵਲੋਂ ਇਸ ਫਿਲਮ ਨੂੰ ਡਿਸਟ੍ਰੀਬਿਊਟ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News