'ਮਿੰਦੋ ਤਸੀਲਦਾਰਨੀ' ਦਾ ਇਹ ਪ੍ਰੋਮੋ ਪਾ ਰਿਹਾ ਢਿਡੀ ਪੀੜ੍ਹਾਂ (ਵੀਡੀਓ)
6/23/2019 1:05:36 PM
ਜਲੰਧਰ (ਬਿਊਰੋ) - 28 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਹਰ ਪਾਸੇ ਖੂਬ ਚਰਚਾ 'ਚ ਹੈ। ਫਿਲਮ ਦਾ ਟਰੇਲਰ ਅਤੇ ਗੀਤ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਫਿਲਮ ਦੀ ਟੀਮ ਵੱਲੋਂ ਵੱਖ-ਵੱਖ ਪ੍ਰੋਮੋਜ਼ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਅੱਜ ਫਿਲਮ ਦਾ 5ਵਾਂ ਪ੍ਰੋਮੋ ਰਿਲੀਜ਼ ਕੀਤਾ ਹੈ ਜਿਸ 'ਚ ਹਾਰਬੀ ਸੰਘਾ ਦੀ ਕਾਮੇਡੀ ਦਰਸ਼ਕਾਂ ਦੇ ਢਿਡੀ ਪੀੜ੍ਹਾਂ ਪਾ ਰਹੀ ਹੈ। ਫਿਲਮ ਦੇ ਇਨ੍ਹਾਂ ਪ੍ਰੋਮੋਜ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਜਰੂਰ ਦਰਸ਼ਕਾਂ ਦੀ ਪਸੰਦ 'ਤੇ ਖਰੀ ਉਤਰੇਗੀ।
ਜੇਕਰ ਫਿਲਮ 'ਮਿੰਦੋ ਤਸੀਲਦਾਰਨੀ' ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ।ਮੌਂਟੀ ਬੈਨੀਪਾਲ ਤੇ ਪਵਿਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਅਵਤਾਰ ਸਿੰਘ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਇਸ ਫਿਲਮ 'ਚ ਲੀਡ ਕਿਰਦਾਰ ਨਿਭਾ ਰਹੇ ਹਨ।ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਡਿਸਟ੍ਰੀਬਿਊਟ ਕੀਤਾ ਜਾਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ