ਦਰਸ਼ਕਾਂ ਦੀਆਂ ਉਮੀਦਾਂ ''ਤੇ ਖ਼ੂਬ ਖਰੀ ਉਤਰ ਰਹੀ ਹੈ ''ਮਿੰਦੋ ਤਸੀਲਦਾਰਨੀ''

7/8/2019 4:43:38 PM

ਜਲੰਧਰ (ਬਿਊਰੋ)— ਕਰਮਜੀਤ ਅਨਮੋਲ ਤੇ ਰੰਜੀਵ ਪ੍ਰੋਡਕਸ਼ਨ ਦੀ ਲੰਘੀ 28 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰ ਰਹੀ ਹੈ। ਨਤੀਜੇ ਵਜੋਂ 'ਮਿੰਦੋ ਤਸੀਲਦਾਰਨੀ' ਪ੍ਰਤੀ ਫਿਲਮ ਪ੍ਰੇਮੀਆਂ ਦਾ ਹੁੰਗਾਰਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਹਾਲਾਂਕਿ ਉੱਤਰੀ ਭਾਰਤ ਦੇ ਬਹੁਤੇ ਮਲਟੀਪਲੈਕਸ 'ਚ 'ਮਿੰਦੋ ਤਸੀਲਦਾਰਨੀ' ਦੇ ਸ਼ੋਅ ਤੁਲਨਾਤਮਿਕ ਘੱਟ ਤੇ ਬੇਵਕਤੇ ਹਨ, ਜਿਸ ਕਾਰਨ ਦਰਸ਼ਕਾਂ ਨੂੰ ਸਿਨੇਮਾਘਰਾਂ ਤੋਂ ਬਿਨਾਂ ਫਿਲਮ ਦੇਖਿਆ ਹੀ ਮੁੜਨਾ ਪੈ ਰਿਹਾ ਹੈ ਕਿਉਂਕਿ ਮੰਗ ਦੇ ਮੁਕਾਬਲੇ ਘੱਟ ਸ਼ੋਅ ਹੋਣ ਕਾਰਨ ਹਾਊਸਫੁੱਲ ਜਾ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਘੱਟ ਸ਼ੋਅਜ਼ ਹੋਣ ਕਾਰਨ ਦਰਸ਼ਕਾਂ ਨੂੰ ਹੋ ਰਹੀ ਖੱਜਲ-ਖੁਆਰੀ ਵੀ ਦਰਸ਼ਕਾਂ ਦੇ 'ਮਿੰਦੋ ਤਸੀਲਦਾਰਨੀ' ਪ੍ਰਤੀ ਉਤਸ਼ਾਹ ਨੂੰ ਮੱਠਾ ਨਹੀਂ ਪੈਣ ਦੇ ਰਹੇ।

ਫਿਲਮ 'ਚ ਮੁੱਖ ਭੂਮਿਕਾ ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਨੇ ਨਿਭਾਈ ਹੈ, ਜਦਕਿ ਮਲਕੀਤ ਰੌਣੀ, ਹਾਰਬੀ ਸੰਘਾ, ਪ੍ਰਕਾਸ਼ ਗਾਧੂ, ਸੰਜੂ ਸੋਲੰਕੀ, ਰੁਪਿੰਦਰ ਰੂਪੀ, ਲੱਕੀ ਧਾਲੀਵਾਲ ਨੇ ਸ਼ਾਨਦਾਰ ਕਿਰਦਾਰ ਨਿਭਾਏ ਹਨ। ਫਿਲਮ ਦਾ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹੈ ਤੇ ਪਵਿੱਤਰ ਬੈਨੀਪਾਲ ਤੇ ਮਿੰਟੀ ਬੈਨੀਪਾਲ ਕੋ-ਪ੍ਰੋਡਿਊਸਰ ਹਨ। ਰੂਹ ਨੂੰ ਖੁਸ਼ ਕਰਨ ਵਾਲੇ ਫਿਲਮ ਦੇ ਗੀਤ ਹੈਪੀ ਰਾਏਕੋਟੀ, ਕੁਲਦੀਪ ਕੰਡਿਆਰਾ, ਗੁਰਬਿੰਦਰ ਮਾਨ ਤੇ ਹਰਮਨਜੀਤ ਨੇ ਲਿਖੇ ਹਨ ਤੇ ਗਿੱਪੀ ਗਰੇਵਾਲ, ਨਿੰਜਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਮੰਨਤ ਨੂਰ, ਗੁਰਲੇਜ ਅਖਤਰ ਤੇ ਸਲੀਮ ਸਿਕੰਦਰ ਨੇ ਸੁਰੀਲੀਆਂ ਆਵਾਜ਼ਾਂ ਦਿੱਤੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News