ਮਿਲੋ ਅਮੇਜ਼ਨ ਪ੍ਰਾਈਮ ਵੀਡੀਓ ਦੀ ਬਿੰਦਾਸ ''ਮਿਰਜ਼ਾਪੁਰ'' ਟੀਮ ਨਾਲ

10/25/2018 4:38:52 PM

ਮੁੰਬਈ (ਬਿਊਰੋ)— ਅਮੇਜ਼ਨ ਪ੍ਰਾਈਮ ਵੀਡੀਓ ਅਤੇ ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਆਪਣੀ ਅਗਲੀ ਸੀਰੀਜ਼ 'ਮਿਰਜ਼ਾਪੁਰ' ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਕਿਰਦਾਰਾਂ ਦੇ ਨਾਂ ਦਾ ਖੁਲਾਸਾ ਕਰਦੇ ਹੋਏ ਨਿਰਮਾਤਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਹਰੇਕ ਅਭਿਨੇਤਾ ਦੀ ਤਸਵੀਰ ਸ਼ੇਅਰ ਕੀਤੀ। ਮਿਲੋ ਕਾਲੀਨ ਭਈਯਾ ਦੇ ਰੂਪ 'ਚ ਪੰਕਜ ਤ੍ਰਿਪਾਠੀ, ਗੁਡੂ ਪੰਡਿਤ ਦੇ ਰੂਪ 'ਚ ਅਲੀ ਫਜ਼ਲ, ਬਬਲੂ ਪੰਡਿਤ ਦੇ ਰੂਪ 'ਚ ਵਿਕ੍ਰਾਂਤ ਮੈਸੀ, ਮੁੰਨਾ ਤ੍ਰਿਪਾਠੀ ਦੇ ਰੂਪ 'ਚ ਦਿਵਯੇਂਦਰੂ ਸ਼ਰਮਾ, ਬੀਨਾ ਤ੍ਰਿਪਾਠੀ ਦੇ ਰੂਪ 'ਚ ਰਸਿਕਾ ਦੁਗਲ, ਗੋਲੂ ਗੁਪਤਾ ਦੇ ਰੂਪ 'ਚ ਸ਼ਵੇਤਾ ਤ੍ਰਿਪਾਠੀ, ਸਵੀਟੀ ਗੁਪਤਾ ਦੀ ਭੂਮਿਕਾ 'ਚ ਸ਼੍ਰੇਆ ਪਿਲਗਾਂਵਕਰ, ਡਿੰਪੀ ਪੰਡਿਤ ਦੇ ਰੂਪ 'ਚ ਹਰਸ਼ਿਤ ਅਤੇ ਮੋਰਿਆ ਸਾਹਿਬ ਦੇ ਰੂਪ 'ਚ ਅਮਿਤ ਸਿਆਲ ਨੂੰ।

PunjabKesari
'ਮਿਰਜ਼ਾਪੁਰ' ਐਕਸ਼ਨ ਨਾਲ ਭਰਪੂਰ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਹੋਰ ਕਿਸੇ ਵਲੋਂ ਨਹੀ ਰੱਖੇ ਜਾਂਦੇ। ਇਹ ਦੋ ਭਰਾਵਾਂ ਦੀ ਕਹਾਣੀ ਹੈ ਜੋ ਸਿਆਸਤ ਦੇ ਆਈਡੀਆ ਤੋਂ ਪ੍ਰਭਾਵਿਤ ਹਨ। ਇਹ ਇਕ ਅਜਿਹੀ ਦੁਨੀਆ ਹੈ ਜੋ ਨਸ਼ੀਲੀ ਦਵਾਈਆਂ, ਬੰਦੁਕਾਂ ਅਤੇ ਅਨਪੜਤਾ ਨਾਲ ਭਰੀ ਹੋਈ ਹੈ ਜਿੱਥੇ ਜਾਤੀ, ਸ਼ਕਤੀ ਅਤੇ ਹੰਕਾਰ ਨਾਲ ਛੇੜਛਾੜ ਕਰਦੇ ਹਨ ਅਤੇ ਹਿੰਸਾ ਹੀ ਜੀਵਨ ਦਾ ਸਿਰਫ ਤਰੀਕਾ ਹੈ।

PunjabKesari
'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫਜ਼ਲ, ਵਿਕ੍ਰਾਂਤ ਮੈਸੀ, ਦਿਵੇਂਦਰ ਸ਼ਰਮਾ, ਕੁਲਭੂਸ਼ਣ ਖਰਬੰਦਾ, ਸ਼ਵੇਤਾ ਤ੍ਰਿਪਾਠੀ, ਹਰਸ਼ਿਤਾ ਗੌਰ ਤੇ ਅਮਿਤ ਸਿਆਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਪੁਨੀਤ ਕ੍ਰਿਸ਼ਣਾ ਅਤੇ ਕਰਨ ਅੰਸ਼ੁਮਾਨ ਵਲੋਂ ਲਿਖੀ, ਅਮੇਜ਼ਨ ਪ੍ਰਾਈਮ ਵੀਡੀਓ ਓਰਿਜਨਲ ਦੀ 'ਮਿਰਜ਼ਾਪੁਰ' ਗੁਰਮੀਤ ਸਿੰਘ ਵਲੋਂ ਨਿਰਦੇਸ਼ਤ ਹੈ ਅਤੇ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।

PunjabKesari

ਡਿੰਪੀ ਪੰਡਿਤ

PunjabKesari

ਮੁੰਨਾ ਤ੍ਰਿਪਾਠੀ

PunjabKesari

ਬੀਨਾ ਤ੍ਰਿਪਾਠੀ

PunjabKesari

ਗੋਲੂ ਗੁਪਤਾ

PunjabKesari

ਮੋਰਿਆ ਸਾਹਿਬ

PunjabKesari

ਬੱਬਲੂ ਪੰਡਿਤ

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News