ਰਿਲੀਜ਼ ਹੋਇਆ ਅਕਸ਼ੈ ਕੁਮਾਰ ਦੀ ਫਿਲਮ ''ਮਿਸ਼ਨ ਮੰਗਲ'' ਦਾ ਟਰੇਲਰ

7/19/2019 9:15:30 AM

ਮੁੰਬਈ(ਬਿਊਰੋ)— 15 ਅਗਸਤ ਦੇ ਮੌਕੇ ਅਕਸ਼ੈ ਕੁਮਾਰ ਫਿਲਮ 'ਮਿਸ਼ਨ ਮੰਗਲ' ਲੈ ਕੇ ਆ ਰਹੇ ਹਨ। ਫਿਲਮ 'ਚ ਅਕਸ਼ੈ ਨਦੇ ਨਾਲ ਵਿੱਦਿਆ ਬਾਲਨ, ਤਾਪਸੀ ਪਨੂੰ, ਸ਼ਰਮਨ ਜੋਸ਼ੀ, ਸੋਨਾਕਸ਼ੀ ਸਿਨਹਾ ਲੀਡ ਰੋਲ 'ਚ ਹਨ। ਅਕਸ਼ੈ ਕੁਮਾਰ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਅਕਸ਼ੈ ਨੇ ਟਵੀਟ ਰਾਹੀਂ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਹੈ। ਟਰੇਲਰ ਜਾਰੀ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ ਕਿ 'ਇਹ ਸਿਰਫ ਕਹਾਣੀ ਨਹੀਂ ਬਲਕਿ ਮਿਸਾਲ ਹੈ। ਇਕ ਨਾਮੁਨਕਿਨ ਸੁਪਨੇ ਦੀ, ਜਿਸ ਨੂੰ ਇੰਡੀਆ ਨੇ ਮੁਨਕਿਨ ਕਰ ਦਿਖਾਇਆ ਹੈ। ਆਪਣੇ ਟਵੀਟ 'ਚ ਅਕਸ਼ੈ ਕੁਮਾਰ ਨੇ ਫਿਲਮ ਦੇ ਕਲਾਕਾਰਾਂ ਨੂੰ ਵੀ ਟੈਗ ਕੀਤਾ ਹੈ।


ਲੋਕ ਵੀ ਇਸ ਫਿਲਮ ਦੇ ਟਰੇਲਰ ਦੀ ਤਾਰੀਫ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਟਰੇਲਰ ਦੇਖ ਕੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਕਸ਼ੈ ਕੁਮਾਰ ਇਸ ਤੋਂ ਪਹਿਲਾਂ ਸਿੱਖਾਂ 'ਤੇ ਅਧਾਰਿਤ ਫਿਲਮ 'ਕੇਸਰੀ' 'ਚ ਕੰਮ ਕਰ ਚੁੱਕੇ ਹਨ ਅਤੇ ਇਸ ਫਿਲਮ ਨੇ ਕਮਾਈ ਦੇ ਰਿਕਾਰਡ ਤੋੜ੍ਹ ਦਿੱਤੇ ਸਨ ਅਤੇ ਹੁਣ ਅਕਸ਼ੈ ਆਪਣੀ ਨਵੀਂ ਫਿਲਮ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News