ਫਰਸ਼ ਤੋਂ ਅਰਸ਼ 'ਤੇ ਪਹੁੰਚੇ ਇਹ ਸਿਤਾਰੇ, ਅੱਤ ਦੀ ਗਰੀਬੀ ਦਾ ਦੇਖਿਆ ਹੈ ਮੰਜ਼ਰ
7/19/2019 10:47:32 AM
ਮੁੰਬਈ (ਬਿਊਰੋ) — ਸਿਆਣੇ ਲੋਕ ਆਖਦੇ ਹਨ ਕਿ ਸਮਾਂ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ। ਇਸ ਦੇ ਨਾਲ ਹੀ ਵਿਅਕਤੀ 'ਤੇ ਗਰੀਬੀ-ਅਮੀਰੀ ਵੀ ਆਉਂਦੀ ਜਾਂਦੀ ਰਹਿੰਦੀ ਹੈ। ਜੇਕਰ ਮਾੜੇ ਦਿਨ ਹਨ ਤਾਂ ਚੰਗੇ ਦਿਨ ਵੀ ਆਉਂਦੇ ਅਤੇ ਜੇ ਚੰਗੇ ਦਿਨ ਹਨ ਤਾਂ ਮਾੜੇ ਵੀ ਜ਼ਰੂਰ ਆਉਂਦੇ ਹਨ। ਅੱਜ ਇਸ ਖਬਰ ਰਾਹੀਂ ਤੁਹਾਨੂੰ ਦੱਸਣ ਜਾ ਰਹੇ ਬਾਲੀਵੁੱਡ ਦੇ ਅਜਿਹੇ ਸਿਤਾਰਿਆਂ ਬਾਰੇ, ਜਿਨ੍ਹਾਂ ਨੇ ਬਹੁਤ ਹੀ ਗਰੀਬੀ ਦੇਖੀ ਹੈ। ਗਰੀਬੀ 'ਚੋਂ ਉੱਠ ਕੇ ਬਾਲੀਵੁੱਡ ਦੇ ਵੱਡੇ ਸਟਾਰ ਬਣੇ ਹਨ।
ਜਾਨੀ ਲੀਵਰ
ਬਾਲੀਵੁੱਡ ਦੇ ਮਸ਼ਹੂਰ ਕਮੇਡੀਅਨ ਜਾਨੀ ਲੀਵਰ ਦੇ ਪਿਤਾ ਇਕ ਕਿਸਾਨ ਸਨ ਅਤੇ ਉਨ੍ਹਾਂ ਦਾ ਬਚਪਨ ਝੋਪੜੀ 'ਚ ਹੀ ਬੀਤਿਆ। 7ਵੀਂ ਕਲਾਸ 'ਚ ਆਉਂਦੇ-ਆਉਂਦੇ ਉਨ੍ਹਾਂ ਦੀ ਪੜ੍ਹਾਈ ਛੁੱਟ ਗਈ ਸੀ। ਘਰ ਦੇ ਗੁਜ਼ਾਰੇ ਲਈ ਉਹ ਛੋਟੀ ਉਮਰ 'ਚ ਹੀ ਅਖਬਾਰ ਵੇਚਣ ਲਈ ਜਾਂਦੇ ਸਨ ਪਰ ਬਾਲੀਵੁੱਡ 'ਚ ਐਂਟਰੀ ਹੁੰਦੇ ਹੀ ਉਨ੍ਹਾਂ ਦੀ ਕਿਸਮਤ ਬਦਲ ਗਈ। 'ਤੇਜ਼ਾਬ', 'ਬਾਜ਼ੀਗਰ', 'ਕਰਨ-ਅਰਜੁਨ', 'ਕੁੱਛ-ਕੁੱਛ ਹੋਤਾ ਹੈ', 'ਦੁੱਲ੍ਹੇ ਰਾਜਾ', 'ਅੰਦਾਜ਼', 'ਫਿਰ ਹੇਰਾ-ਫੇਰੀ', 'ਦਿਲ' ਵਰਗੀਆਂ ਕਈ ਫਿਲਮਾਂ 'ਚ ਕੰਮ ਕਰਕੇ ਨਾਂ ਸਿਰਫ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਸਗੋਂ ਆਪਣੇ ਕੰਮ ਦੀ ਬਦੌਲਤ ਫਿਲਮਕਾਰਾਂ ਤੋਂ ਕਰੋੜਾਂ ਰੁਪਏ ਦੇ ਰੂਪ 'ਚ ਫੀਸ ਵੀ ਵਸੂਲੀ।
ਮਿਥੁਨ ਚੱਕਰਵਰਤੀ
ਕਹਿੰਦੇ ਹਨ ਕਿ ਇਕ ਸਮਾਂ ਅਜਿਹਾ ਸੀ ਜਦੋਂ ਮਿਥੁਨ ਕੋਲ ਖਾਣ ਲਈ ਪੈਸੇ ਨਹੀਂ ਹੁੰਦੇ ਸਨ ਅਤੇ ਅੱਜ ਉਹ ਖੁਦ 3000 ਕਰੋੜ ਦੇ ਮਾਲਕ ਹਨ। ਉਨ੍ਹਾਂ ਦਾ ਕਾਰੋਬਾਰ ਦੇਸ਼ ਦੇ ਹਰ ਕੋਨੇ 'ਚ ਫੈਲਿਆ ਹੋਇਆ ਹੈ। ਉਨ੍ਹਾਂ ਦੇ ਦੇਸ਼ ਦੇ ਹਰ ਕੋਨੇ 'ਚ ਕਈ ਰੈਸਟੋਰੈਂਟ ਅਤੇ ਹੋਟਲ ਹਨ। ਮਿਥੁਨ ਨੇ ਬਾਲੀਵੁੱਡ 'ਚ ਫਿਲਮ 'ਡਿਸਕੋ ਡਾਂਸਰ' ਨਾਲ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਕਈ ਸਫਲ ਫਿਲਮਾਂ ਦਾ ਹਿੱਸਾ ਰਹੇ। ਉਹ ਇਕ ਫਿਲਮ ਲਈ ਕਰੋੜਾਂ 'ਚ ਫੀਸ ਲੈਂਦੇ ਹਨ।
ਰਜਨੀਕਾਂਤ
ਮਸ਼ਹੂਰ ਐਕਟਰ ਰਜਨੀਕਾਂਤ ਨੇ ਵੀ ਬੇਹੱਦ ਗਰੀਬੀ ਦੇਖੀ ਹੈ। ਰਜਨੀਕਾਂਤ ਕੋਲ ਅੱਜ ਅਰਬਾਂ ਦੀ ਜਾਇਦਾਦ ਹੈ ਅਤੇ ਉਨ੍ਹਾਂ ਦੀ ਫੀਸ ਕਰੀਬ 50 ਕਰੋੜ ਰੁਪਏ ਹੈ। ਉਨ੍ਹਾਂ ਨੇ ਨਾ ਸਿਰਫ ਸਾਊਥ ਇੰਡੀਅਨ ਸਿਨੇਮਾ 'ਚ ਸੁਪਰਹਿੱਟ ਫਿਲਮਾਂ ਦਿੱਤੀਆਂ ਸਗੋਂ ਬਾਲੀਵੁੱਡ 'ਚ ਵੀ 'ਅੰਧਾ ਕਾਨੂੰਨ', 'ਚਾਲਬਾਜ਼', 'ਭਗਵਾਨ ਦਾਦਾ' ਵਰਗੀਆਂ ਕਈ ਸਫਲ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਰਜਨੀਕਾਂਤ ਕਦੇ ਬਸ 'ਚ ਕੰਡਕਟਰ ਦਾ ਕੰਮ ਕਰਦੇ ਹੁੰਦੇ ਸਨ।
ਸੰਜੇ ਮਿਸ਼ਰਾ
ਫਿਲਮਾਂ 'ਚ ਆਪਣੇ ਵੱਖਰੇ ਅੰਦਾਜ ਨਾਲ ਲੋਕਾਂ ਨੂੰ ਹਸਾਉਣ ਵਾਲੇ ਐਕਟਰ ਸੰਜੇ ਮਿਸ਼ਰਾ ਬਿਹਾਰ ਦੇ ਰਹਿਣ ਵਾਲੇ ਹਨ। ਸੰਜੇ ਮਿਸ਼ਰਾ ਨੇ ਵੀ ਅਜਿਹੀ ਗਰੀਬੀ ਦੇਖੀ ਹੈ, ਜਿਸ ਬਾਰੇ ਤੁਸੀਂ ਯਕੀਨ ਨਹੀਂ ਕਰੋਂਗੇ। ਸੜਕ ਕਿਨਾਰੇ ਉਨ੍ਹਾਂ ਨੇ ਰਹਿ ਕੇ ਆਪਣਾ ਗੁਜਾਰਾ ਕੀਤਾ ਪਰ ਜਦੋਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੀ ਕਿਸਮਤ ਬਦਲ ਗਈ। ਅੱਜ ਸੰਜੇ ਮਿਸ਼ਰਾ ਅਕਸਰ ਫਿਲਮਾਂ 'ਚ ਅਹਿਮ ਕਿਰਦਾਰਾਂ 'ਚ ਨਜਰ ਆ ਹੀ ਜਾਂਦੇ ਹਨ।
ਬੋਮਨ ਈਰਾਨੀ
ਬਾਲੀਵੁੱਡ ਦੇ ਮਸ਼ਹੂਰ ਐਕਟਰ ਬੋਮ ਈਰਾਨੀ ਨੇ 'ਮੈਂ ਹੁਣ ਨਾ', '3 ਇਡੀਅਟਸ', 'ਲਗੇ ਰਹੋ ਮੁੰਨਾਭਾਈ', 'ਹੈਪੀ ਨਿਊ ਈਅਰ' ਅਤੇ 'ਪੀ. ਕੇ' ਵਰਗੀਆਂ ਫਿਲਮਾਂ ਨਾਲ ਖਾਸ ਪਛਾਣ ਹਾਸਲ ਕੀਤੀ ਹੈ। ਬੋਮਨ ਈਰਾਨੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਮਧਿਅਮ ਵਰਗ ਦੇ ਆਦਮੀ ਸਨ ਅਤੇ ਇਕ ਰੈਸਟੋਰੈਂਟ 'ਚ ਵੇਟਰ ਦੀ ਨੌਕਰੀ ਕਰਦੇ ਸਨ ਪਰ ਜਦੋਂ ਉਨ੍ਹਾਂ ਨੂੰ ਫਿਲਮਾਂ 'ਚ ਆਉਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੀ ਕਿਸਮਤ ਬਦਲ ਗਈ ਅਤੇ ਅੱਜ ਫੀਸ ਕਰੋੜਾਂ 'ਚ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ