ਕਦੇ ਟੰਕੀ ''ਤੇ ਸੌਂਦਾ ਸੀ ਇਹ ਅਭਿਨੇਤਾ, ਅੱਜ ਜਿਊਂਦੇ ਹੈ ਸ਼ਾਹੀ ਜ਼ਿੰਦਗੀ

11/24/2019 4:29:08 PM

ਮੁੰਬਈ- ਮਿਥੁਨ ਚੱਕਰਵਰਤੀ ਜਲਦੀ ਹੀ 'ਡਾਂਸ ਪਲੱਸ 5' ਦੇ ਆਉਣ ਵਾਲੇ ਐਪੀਸੋਡ ਵਿਚ ਨਜ਼ਰ ਆ ਰਹੇ ਹਨ। ਇਥੇ ਮਿਥੁਨ ਮੁਕਾਬਲੇਬਾਜ਼ਾਂ ਦੇ ਸੰਘਰਸ਼ ਦੀਆਂ ਕਹਾਣੀਆਂ ਤੋਂ ਵੀ ਪ੍ਰਭਾਵਿਤ ਦਿਖੇ। ਨਾਲ ਹੀ ਆਪਣੇ ਸੰਘਰਸ਼ ਦੇ ਦਿਨਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਪਹਿਲੀ ਵਾਰ ਮੁੰਬਈ ਆਏ ਸਨ। ਮੈਂ ਕਦੇ ਸੁਪਨਾ ਦੇਖਣਾ ਨਹੀਂ ਛੱਡਿਆ ਤੇ ਹਮੇਸ਼ਾ ਹਕੀਕਤ ਦਾ ਸਾਹਮਣਾ ਕੀਤਾ। ਉਨ੍ਹਾਂ ਦੱਸਿਆ ਕਿ ਮੇਰੇ ਕੋਲ ਰਹਿਣ ਨੂੰ ਘਰ ਨਹੀਂ ਸੀ ਤੇ ਮੈਂ ਪਾਣੀ ਦੀ ਟੰਕੀ ਤੇ ਬਿਲਡਿੰਗ ਦੀਆਂ ਛੱਤਾਂ ਉੱਤੇ ਸੌਂਦਾ ਸੀ । 

ਉਨ੍ਹਾਂ ਨੇ ਦੱਸਿਆ ਕਿ ਮੈਨੂੰ ਮੇਰੇ ਸਕਿਨ ਟੋਨ ਕਾਰਨ ਕਈ ਥਾਂਈਂ ਰਿਜੈਕਟ ਕਰ ਦਿੱਤਾ ਗਿਆ ਪਰ ਫਿਰ ਮੈਂ ਡਾਂਸ ਨੂੰ ਆਪਣੀ ਤਾਕਤ ਬਣਾਇਆ। ਦੱਸ ਦਈਏ ਡਿਸਕੋ ਡਾਂਸਰ ਮੰਨੇ ਜਾਣ ਵਾਲੇ ਮਿਥੁਨ ਚੱਕਰਵਰਤੀ ਉਨ੍ਹਾਂ ਕੁਝ ਅਭਿਨੇਤਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਆਪਣੀ ਪਹਿਲੀ ਹੀ ਫਿਲਮ ਲਈ ਬਿਹਤਰੀਨ ਐਕਟਰ ਦਾ ਰਾਸ਼ਟਰੀ ਐਵਾਰਡ ਦਿੱਤਾ ਗਿਆ।

ਟਾਈਮਸ ਆਫ ਇੰਡਿਆ ਦੀ ਰਿਪੋਰਟ ਦੇ ਮੁਤਾਬਕ ਮਿਥੁਨ ਚੱਕਰਵਰਤੀ ਆਪਣੇ ਜੀਵਨ ਦੇ ਸ਼ੁਰੂਆਤੀ ਸਮੇਂ ਵਿਚ ਨਕਸਲਵਾਦ ਨਾਲ ਜੁੜੇ ਰਹੇ ਪਰ ਆਪਣੇ ਭਰਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਨਕਸਲਵਾਦ ਦਾ ਰਸਤਾ ਛੱਡ ਦਿੱਤਾ ਤੇ ਪੂਣੇ ਫਿਲਮ ਸੰਸਥਾਨ ਵਿਚ ਦਾਖਿਲਾ ਲੈ ਲਿਆ। 

‘ਮ੍ਰਗਯਾ’ ਵਰਗੀ ਸੁਪਰਹਿਟ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਿਥੁਨ ਕਈ ਸਾਲ ਬਾਅਦ ਤੱਕ ਗੁੰਮਨਾਮੀ  ਦੇ ਹਨੇਰੇ ਵਿਚ ਡੁੱਬੇ ਰਹੇ। ਮਿਥੁਨ ਲਈ ਇਹ ਦੌਰ ਬਹੁਤ ਮਾੜਾ ਰਿਹਾ। ਮਿਥੁਨ ਚੱਕਰਵਰਤੀ ਅੱਜ ਵੀ ਡਾਂਸ ਨੂੰ ਪਹਿਲਾ ਪਿਆਰ ਮੰਨਦੇ ਹੈ। ਉਨ੍ਹਾਂ ਲਈ ਡਾਂਸ ਕਰਨਾ ਪੂਜਾ ਦੀ ਤਰ੍ਹਾਂ ਹੈ। ਪਰ ਉਮਰ ਦੇ ਇਸ ਪੜਾਅ ਵਿਚ ਆਕੇ ਮਿਥੁਨ ਲਾਈਮਲਾਈਟ ਵਿਚ ਘੱਟ ਹੀ ਰਹਿੰਦੇ ਹਨ। ਮਿਥੁਨ ਇਕ ਐਕਟਰ ਦੇ ਨਾਲ-ਨਾਲ ਇਕ ਸਫਲ ਬਿਜਨੈਸ-ਮੈਨ ਬਣਕੇ ਉਭਰੇ ਹਨ। ਉਹ ਮੋਨਾਰਕ ਗਰੁੱਪ ਆਫ ਹੋਟਲਸ ਦੇ ਮਾਲਿਕ ਹਨ। ਇਨ੍ਹਾਂ ਹੋਟਲਾਂ ਨਾਲ ਮਿਥੁਨ ਦੀ ਕਮਾਈ ਕਰੋੜਾਂ ਵਿਚ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Edited By Baljit Singh

Related News