ਰਾਜਵੀਰ ਜਵੰਦਾ ਤੇ ਗਿੰਨੀ ਕਪੂਰ ਫੈਨਜ਼ ਨੂੰ ਦੇਣਗੇ ਸਰਪ੍ਰਾਈਜ਼

12/6/2019 4:38:33 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰਾਜਵੀਰ ਜਵੰਦਾ ਬੈਕ ਟੂ ਬੈਕ ਆਪਣੇ ਪ੍ਰਸ਼ੰਸਕਾਂ ਲਈ ਗੀਤ ਲੈ ਕੇ ਆ ਰਹੇ ਹਨ। 'ਬੁਟੀਕ' ਗੀਤ ਦੀ ਸਫਲਤਾ ਤੋਂ ਬਾਅਦ ਉਹ ਇਕ ਹੋਰ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਰਾਜਵੀਰ ਜਵੰਦਾ 'ਮਿੱਤਰਾਂ ਨੇ ਦਿਲ ਮੰਗਿਆ' ਟਾਈਟਲ ਹੇਠ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ, ਜਦੋਂਕਿ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ  ਤਿਆਰ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

Coming Soon Title / Mitra Ne Dil Mangeya Singer / Rajvir Jawanda & Gurlez Akhtar Lyrics / Narinder Batth Music / Desi Crew Editor / Jagjeet Singh Dhanoa Photography / Sukhdarshan and Dass Film Concept , Screenplay , Direction / Mani Sandhu & Joban Sandhu A Film By / B2gether Pros Design | Roop Kamal Singh Presentation | Jasvir Pal Singh Producer | Jasvirpal Singh , Jagjitpal Singh Special Thanks | Gurinder Singh , Vipen Joshi , Mani Machhiwara , Label / Jass Records

A post shared by Rajvir Jawanda (@rajvirjawandaofficial) on Dec 5, 2019 at 5:42am PST


ਦੱਸ ਦਈਏ ਕਿ ਗੀਤ ਦੀ ਵੀਡੀਓ ਅਤੇ ਇਸ ਦਾ ਪੂਰਾ ਪ੍ਰੋਜੈਕਟ ਮਾਹੀ ਸੰਧੂ ਤੇ ਜੋਬਨ ਸੰਧੂ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਰਾਜਵੀਰ ਜਵੰਦਾ ਨਾਲ ਪੰਜਾਬੀ ਮਾਡਲ ਗਿੰਨੀ ਕਪੂਰ ਨਜ਼ਰ ਆਵੇਗੀ। ਰਾਜਵੀਰ ਜਵੰਦਾ ਦੇ ਇਸ ਗੀਤ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ ਤੇ ਉਨ੍ਹਾਂ ਦਾ ਇਹ ਗੀਤ ਮਿਊਜ਼ਿਕ ਸੁਨਣ ਵਾਲਿਆਂ ਦੇ ਦਿਲ ਨੂੰ ਕਿੰਨਾ ਭਾਊਂਦਾ ਹੈ, ਇਹ ਤਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਰਾਜਵੀਰ ਜਵੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਅਤੇ ਫਿਲਮਾਂ ਦਿੱਤੀਆਂ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News