ਮੋਗਾ ਦੀ ਬੱਚੀ ਨੇ ਜਿੱਤਿਆ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦਾ ਦਿਲ

10/18/2019 9:09:50 AM

ਮੁੰਬਈ(ਬਿਊਰੋ)- ਪੰਜਾਬ ਦੇ ਬੱਚਿਆਂ ‘ਚ ਟੈਲੇਂਟ ਭਰਿਆ ਪਿਆ ਹੈ । ਹਾਲ ਹੀ ’ਚ ਇਕ ਛੋਟੀ ਜਿਹੀ ਬੱਚੀ ਨੇ ਪੂਰੇ ਮੋਗਾ ਦਾ ਨਾਂਅ ਰੌਸ਼ਨ ਕੀਤਾ ਹੈ । ਮੋਗਾ ਦੀ ਰਹਿਣ ਵਾਲੀ ਇਕ ਹੇਜ਼ਲ ਨਾਮ ਦੀ 5 ਸਾਲ ਦੀ ਬੱਚੀ ਨੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕੀਤੀ ਹੈ ।ਮੋਗਾ ਦੀ ਹੇਜ਼ਲ ਨੇ ਇਕ ਮਾਡਲਿੰਗ ਮੁਕਾਬਲਾ ਜਿੱਤ ਕੇ ਇਹ ਮੌਕਾ ਹਾਸਲ ਕੀਤਾ। ਇਸ ਦੌਰਾਨ ਬੱਚੀ ਦੀ ਮਾਂ ਨੇ ਕਿਹਾ ਕਿ ਉਹ ਹੇਜ਼ਲ ਦੀ ਕਾਮਯਾਬੀ ਤੋਂ ਬੇਹੱਦ ਖੁਸ਼ ਹੈ।

ਉਨ੍ਹਾਂ ਨੇ ਇਸ ਪ੍ਰਤੀਯੋਗਿਤਾ ਬਾਰੇ ਕਿਹਾ ਕਿ ਉਨਾਂ ਨੇ ਚੰਡੀਗੜ੍ਹ ‘ਚ ਇਸ ਦੀ ਆਨ-ਲਾਈਨ ਇਕ ਵੈੱਬ ਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ‘ਚ ਉਸ ਨੇ ਟੌਪ ਕੀਤਾ ਹੈ। ਇਸ ਤੋਂ ਉਹ ਮੁੰਬਈ ਪਹੁੰਚੀ ਇਸ ਦੇ ਲਈ ਉਸ ਨੇ ਕੋਈ ਟ੍ਰੇਨਿੰਗ ਨਹੀਂ ਲਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੇਜ਼ਲ ਦੇ ਟੈਲੇਂਟ ਨੂੰ ਦੇਖ ਉਹ ਹੈਰਾਨ ਹਨ। ਹੇਜ਼ਲ ਦੇ ਹੁਨਰ ਸਦਕਾ ਹੀ ਉਸ ਨੂੰ ਸੁਸ਼ਮਿਤਾ ਨਾਲ ਮਾਡਲਿੰਗ ਕਰਨ ਦਾ ਮੌਕਾ ਮਿਲਿਆ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News