ਮੁਹੰਮਦ ਅਜ਼ੀਜ਼ ਦੀ ਮੌਤ ਨਾਲ ਬਾਲੀਵੁੱਡ 'ਚ ਸੋਗ ਦੀ ਲਹਿਰ

11/28/2018 1:10:30 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮਾਂ ਦੇ ਮਸ਼ਹੂਰ ਪਲੇਅਬੈਕ ਸਿੰਗਰ ਮੁਹੰਮਦ ਅਜ਼ੀਜ਼ ਨੇ ਮੰਗਲ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 64 ਸਾਲ ਦੀ ਸੀ। ਜਾਣਕਾਰੀ ਮੁਤਾਬਕ, ਏਅਰਪੋਰਟ 'ਤੇ ਮੁਹੰਮਦ ਅਜ਼ੀਜ਼ ਦੇ ਦਿਲ 'ਚ ਦਰਦ ਹੋਇਆ। ਡਰਾਇਵਰ ਨੇ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਪਹੁੰਚਾਇਆ ਤੇ ਅਜ਼ੀਜ਼ ਦੀ ਬੇਟੀ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸੇ ਦੌਰਾਨ ਹਸਪਤਾਲ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

 

ਉਨ੍ਹਾਂ ਦੇ ਦਿਹਾਂਤ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਦੁੱਖ ਜ਼ਾਹਰ ਕੀਤਾ। ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕਰਦੇ ਹੋਏ ਲਿਖਿਆ, ''ਗੁਣੀ, ਗਾਇਕ ਤੇ ਬਹੁਤ ਚੰਗੇ ਇਨਸਾਨ ਮੁਹੰਮਦ ਅਜ਼ੀਜ਼, ਜਿਨ੍ਹਾਂ ਨੂੰ ਅਸੀਂ ਮੁੰਨਾ ਆਖਦੇ ਸਨ, ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲੀ। ਜਿਸ ਨੂੰ ਸੁਣ ਕੇ ਮੈਨੂੰ ਬੇਹੱਦ ਦੁੱਖ ਹੋਇਆ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।'' ਦੱਸ ਦੇਈਏ ਕਿ ਇਸ ਤੋਂ ਇਲਾਵਾ ਮੁਹੰਮਦ ਅਜ਼ੀਜ਼ ਦੀ ਮੌਤ 'ਤੇ ਨਾਵੇਦ ਜਾਫਰੀ, ਗਾਇਕ ਸ਼ਾਨ, ਫਿਲਮਕਾਰ ਆਸ਼ੋਕ ਪੰਡਿਤ ਨੇ ਟਵੀਟ ਕਰਕੇ ਦੁੱਖ ਜ਼ਾਹਰ ਕੀਤਾ।

 

ਦੱਸ ਦੇਈਏ ਕਿ ਅਜ਼ੀਜ਼ ਜਨਮ ਸਾਲ 1954 'ਚ ਪੱਛਮ ਬੰਗਾਲ 'ਚ ਹੋਇਆ ਸੀ। ਅਜੀਜ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਬੰਗਾਲੀ, ਓੜੀਆ ਤੇ ਹੋਰਨਾਂ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ 'ਚ ਪਲੇਅਬੈਕ ਸਿੰਗਿੰਗ ਕੀਤਾ। ਅਜੀਜ ਗਾਇਕ ਮੁਹੰਮਦ ਰਫੀ ਦੇ ਬਹੁਤ ਵੱਡੇ ਫੈਨ ਸਨ। ਉਨ੍ਹਾਂ ਨੇ ਅਨੁ ਮਲਿਕ ਨੇ ਬਾਲੀਵੁੱਡ 'ਚ ਵੱਡਾ ਬ੍ਰੇਕ ਦਿੱਤਾ। ਅਮਿਤਾਭ ਬੱਚਨ ਦੀ ਫਿਲਮ 'ਮਰਦ' ਦੇ ਟਾਈਟਲ ਸੌਂਗ 'ਮੈਂ ਹੂੰ ਮਰਦ ਤਾਂਗੇ ਵਾਲਾ' ਨਾਲ ਅਜੀਜ ਰਾਤੋਂ-ਰਾਤ ਹਿੰਦੀ ਪਲੇਅਬੈਕ ਸਿੰਗਿੰਗ 'ਚ ਸੁਪਰਸਟਾਰ ਬਣ ਗਏ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News