ਵਿਆਹ ਤੋਂ ਬਾਅਦ ਮੋਨਾ ਸਿੰਘ ਨੇ ਮਨਾਈ ਪਹਿਲੀ ਲੋਹੜੀ, ਦੇਖੋ ਤਸਵੀਰਾਂ
1/14/2020 2:23:31 PM
ਮੁੰਬਈ(ਬਿਊਰੋ)- ਅਦਾਕਾਰਾ ਮੋਨਾ ਸਿੰਘ ਇਨ੍ਹੀਂ ਦਿਨੀਂ ਹੈੱਪੀ ਫੇਜ ਵਿਚ ਹੈ। 27 ਦਸੰਬਰ ਨੂੰ ਮੋਨਾ ਨੇ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਮੋਨਾ ਨੇ ਪਹਿਲੀ ਲੋਹੜੀ ਸੈਲੀਬ੍ਰੇਟ ਕੀਤੀ। ਸੋਸ਼ਲ ਮੀਡੀਆ ’ਤੇ ਮੋਨਾ ਸਿੰਘ ਨੇ ਲੋਹੜੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤਸਵੀਰਾਂ ’ਚ ਉਨ੍ਹਾਂ ਦੇ ਬੈਸਟ ਫਰੈਂਡ ਗੌਰਵ ਗੇਰਾ ਵੀ ਨਜ਼ਰ ਆ ਰਹੇ ਹਨ। ਤਸਵੀਰਾਂ ਨੂੰ ਦੇਖ ਕੇ ਸਾਫ ਹੈ ਕਿ ਮੋਨਾ ਸਿੰਘ ਨੇ ਲੋਹੜੀ ਨੂੰ ਕਾਫੀ ਇੰਜੁਆਏ ਕੀਤਾ ਹੈ। ਲੋਹੜੀ ਲਈ ਮੋਨਾ ਸਿੰਘ ਨੇ ਐਥਨਿਕ ਲੁੱਕ ਨੂੰ ਹੀ ਚੁਣਿਆ।

ਉਨ੍ਹਾਂ ਨੇ ਓਰੇਂਜ ਕਲਰ ਦਾ ਹੈਵੀ ਸੂਟ ਪਹਿਨਿਆ ਹੋਇਆ ਸੀ। ਮਾਂਗ ਵਿਚ ਸੰਧੂਰ ਅਤੇ ਹੈਵੀ ਈਅਰਰਿੰਗਸ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਸਨ।

ਸੋਸ਼ਲ ਮੀਡੀਆ ’ਤੇ ਮੋਨਾ ਸਿੰਘ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਮੋਨਾ ਸਿੰਘ ਨੇ ਲਿਖਿਆ- Happpyyyy lohri #Love #Lights #Happiness #my.gamg.।

ਦੱਸ ਦੇਈਏ ਕਿ ਮੋਨਾ ਸਿੰਘ ਨੇ 27 ਦਸੰਬਰ ਆਪਣੇ ਸਾਊਥ ਇੰਡੀਅਨ ਬੁਆਏਫਰੈਂਡ ਦੱਖਣੀ ਭਾਰਤੀ ਇਨਵੈਸਟਮੈਂਟ ਬੈਂਕਰ ਨਾਲ ਵਿਆਹ ਕਰਵਾਇਆ। ਮੋਨਾ ਨੇ ਆਪਣੇ ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਸੀ। ਇਸ ਵਿਆਹ ਵਿਚ ਸਿਰਫ ਉਨ੍ਹਾਂ ਦੇ ਕਰੀਬੀ ਦੋਸਤ ਤੇ ਪਰਿਵਾਰਿਕ ਮੈਂਬਰ ਹੀ ਸ਼ਾਮਲ ਸਨ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਪੌਪ ਸਟਾਰ ਰਿਹਾਨਾ ਦੇ ਘਰ ''ਤੇ ਗੋਲੀਬਾਰੀ ਕਰਨ ਵਾਲੀ ਔਰਤ ''ਤੇ ਕਤਲ ਦੀ ਕੋਸ਼ਿਸ਼ ਸਣੇ 14 ਗੰਭੀਰ ਦੋਸ਼ ਤੈਅ
