Pics : 15 ਸਾਲ ਪਹਿਲਾਂ ਅਜਿਹੀ ਦਿਖਦੀ ਸੀ ''ਜੱਸੀ'', ਸਮੇਂ ਨਾਲ ਬਦਲਿਆ ਲੁੱਕ

3/27/2018 2:28:45 PM

ਮੁੰਬਈ (ਬਿਊਰੋ)—  'ਜੱਸੀ ਜੈਸੀ ਕੋਈ ਨਹੀਂ' ਨਾਲ ਮਸ਼ਹੂਰ ਹੋਣ ਵਾਲੀ ਅਦਾਕਾਰਾ ਮੋਨਾ ਸਿੰਘ ਇਕ ਵਾਰ ਫਿਰ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਣ ਲਈ ਤਿਆਰ ਹੈ। ਮੌਨਾ ਜਲਦ ਹੀ ਇਕ ਵੈੱਬ ਸੀਰੀਜ਼ 'ਕਹਿਨੇ ਕੋ ਹਮਸਫਰ ਹੈ' 'ਚ ਨਜ਼ਰ ਆ ਸਕਦੀ ਹੈ।

PunjabKesari
ਮੋਨਾ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਨੂੰ ਲੈ ਕੇ ਖੂਬ ਸੁਰਖੀਆਂ ਬਟੌਰ ਰਹੀ ਹੈ। ਹਾਲਾਂਕਿ ਮੋਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਪਹਿਲਾਂ ਟੀ. ਵੀ. ਸ਼ੋਅ 'ਜੱਸੀ ਜੈਸੀ ਕੋਈ ਨਹੀਂ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਟੀ. ਵੀ. ਡਾਂਸ ਰਿਐਲਿਟੀ ਸ਼ੋਅ 'ਚ ਹਿੱਸਾ ਲਿਆ ਅਤੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਸੀ।

PunjabKesari
ਇਸ ਸ਼ੋਅ 'ਚ ਮੋਨਾ ਸਿੰਘ ਜਸਮੀਤ ਵਾਲੀਆ ਦੇ ਕਿਰਦਾਰ 'ਚ ਨਜ਼ਰ ਆਈ, ਜਿਸ 'ਚ ਉਸਦੇ ਪਤੀ ਦਾ ਕਿਰਦਾਰ ਅਪੂਰਵ ਅਗਨੀਹੋਤਰੀ ਨੇ ਨਿਭਾਇਆ ਸੀ। ਟੋਨੀ ਸਿੰਘ ਦੇ ਨਿਰਦੇਸ਼ਨ 'ਚ ਬਣੇ ਇਸ ਟੀ. ਵੀ. ਸ਼ੋਅ ਨੇ ਕਰੀਬ 3 ਸਾਲ ਤੱਕ ਪ੍ਰਸ਼ੰਸਕਾਂ ਨੂੰ ਇਸ ਨਾਲ ਜੋੜੀ ਰੱਖਿਆ ਸੀ। ਇਸ ਆਖਰੀ ਐਪੀਸੋਡ 4 ਮਈ, 2006 ਨੂੰ ਦਿਖਾਇਆ ਗਿਆ ਸੀ। ਇਸ ਤੋਂ ਇਲਾਵਾ ਮੋਨਾ ਨੇ ਸਾਲ 2006 'ਚ ਟੀ. ਵੀ. ਡਾਂਸ ਰਿਐਲਿਟੀ ਸ਼ੋਅ 'ਚ ਹਿੱਸਾ ਲਿਆ ਅਤੇ ਇਸ ਸ਼ੋਅ ਦੀ ਜੇਤੂ ਰਹੀ ਸੀ।

PunjabKesari
ਮੋਨਾ ਸਿੰਘ ਟੀ. ਵੀ. ਸ਼ੋਅ ਤੋਂ ਇਲਾਵਾ ਕਈ ਬਾਲੀਵੁੱਡ ਫਿਲਮਾਂ 'ਚ ਅਭਿਨੈ ਕਰ ਚੁੱਕੀ ਹੈ। ਇਨ੍ਹਾਂ ਫਿਲਮਾਂ 'ਚ ਸਾਲ 2009 'ਚ ਬਣੀ ਆਮਿਰ ਖਾਨ ਸਟਾਰਰ ਫਿਲਮ '3 ਇਡੀਅਟਸ' ਵੀ ਸ਼ਾਮਿਲ ਹੈ। ਇਸ ਫਿਲਮ 'ਚ ਮੋਨਾ ਨੇ ਕਰੀਨਾ ਕਪੂਰ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।

PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News