ਬਰੈਂਪਟਨ ''ਚ ਦੁੱਖ ਹੰਢਾ ਰਹੀ ਪੰਜਾਬੀ ਭੈਣ ਦੀ ਮਦਦ ਕਰਨਾ ਚਾਹੁੰਦੇ ਨੇ ਮਨੀ ਔਜਲਾ

10/12/2019 10:07:11 AM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਮਨੀ ਔਜਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਬਰੈਂਪਟਨ ਦੇ ਨੇੜਲੀ ਜਗ੍ਹਾ 'ਤੇ ਇਕ ਪੰਜਾਬੀ ਕੁੜੀ ਬੈਗ ਕਰ ਰਹੀ ਹੈ। ਇਹ ਮੁਟਿਆਰ ਭੀਖ ਮੰਗ ਰਹੀ ਹੈ ਕਿ ਉਹ ਸਟੂਡੈਂਟ ਹੈ, ਉਸ ਕੋਲ ਖਾਣ ਲਈ ਕੁਝ ਨਹੀਂ ਹੈ। ਮਨੀ ਔਜਲਾ ਉਸ ਪੰਜਾਬੀ ਭੈਣ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਬੇਨਤੀ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮੁਟਿਆਰ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਮਨੀ ਔਜਲਾ ਦੇ ਫੇਸਬੁੱਕ ਪੇਜ਼ ਜਾਂ ਫਿਰ ਇੰਸਟਾਗ੍ਰਾਮ 'ਤੇ ਜਾਣਕਾਰੀ ਦੇ ਸਕਦੇ ਹਨ। ਤਾਂ ਕਿ ਉਹ ਇਸ ਪੰਜਾਬੀ ਭੈਣ ਦੀ ਜਿੰਨੀ ਵੀ ਸਹਾਇਤਾ ਹੋ ਸਕਦੀ ਹੈ ਕਰ ਸਕਣ।

 

 
 
 
 
 
 
 
 
 
 
 
 
 
 

Je Kise nu pta Es Bhainn Baare Kindly Dasso Aapan Help Karange 🙏🏻

A post shared by Money Aujla (@moneyaujla) on Oct 10, 2019 at 8:42am PDT

ਦੱਸਣਯੋਗ ਹੈ ਕਿ ਮਨੀ ਔਜਲਾ ਜੋ ਕਿ ਬਹੁਤ ਜਲਦ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਧਾਰਮਿਕ ਗੀਤ 'ਬਾਬਾ ਨਾਨਕ' ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ 'ਗੋਰੀ ਲੰਡਨ ਤੋਂ ਆਈ ਲੱਗਦੀ' ਤੇ 'ਦਸੰਬਰ', 'ਸਿਫਤਾਂ', 'ਮੋਰਨੀ', 'ਲੈਕਚਰ 2', 'ਲਲਕਾਰੇ',  'ਰੋਕਾ' ਸਮੇਤ ਕਈ ਹੋਰ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਿਆਰ ਮਿਲਿਆ ਹੈ। ਮਨੀ ਔਜਲਾ ਨੇ ਗਾਇਕੀ ਦੇ ਨਾਲ ਬਤੌਰ ਸੰਗੀਤਕਾਰ ਵੀ ਖੂਬ ਨਾਂ ਚਮਕਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News