B''Day Spl : ਦਿਲਜੀਤ ਦੀ ਇਸ ਫਿਲਮ ਨਾਲ ਖੁੱਲ੍ਹੀ ਮੋਨਿਕਾ ਗਿੱਲ ਦੀ ਕਿਸਮਤ

6/24/2019 11:17:35 AM

ਜਲੰਧਰ (ਬਿਊਰੋ) — ਮੋਨਿਕਾ ਗਿੱਲ ਇਕ ਭਾਰਤੀ ਅਮਰੀਕੀ ਮਾਡਲ, ਅਦਾਕਾਰਾ ਅਤੇ ਮਿਸ ਇੰਡੀਆ ਵਰਲਡਵਾਈਡ 2014 ਦੀ ਜੇਤੂ ਹੈ। 26 ਨਵੰਬਰ 2013 'ਚ ਮੋਨਿਕਾ ਮਿਸ ਇੰਡੀਆ ਯੂ. ਐਸ. ਏ. ਜੇਤੂ ਵੀ ਰਹੀ ਹੈ। ਅੱਜ ਮੋਨਿਕਾ ਗਿੱਲ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 24 ਜੂਨ 1991 'ਚ ਹੋਇਆ। ਉੱਚੀ ਲੰਮੀ ਅਤੇ ਸੋਹਣੀ ਸੁਨੱਖੀ ਇਹ ਮੁਟਿਆਰ ਵਿਦੇਸ਼ ਦੀ ਜੰਮਪਲ ਹੈ। ਸਾਲ 2015 'ਚ ਮੋਨਿਕਾ ਨੇ ਐਮ. ਟੀ. ਵੀ. ਇੰਡੀਆ. ਦੇ ਪ੍ਰੋਗਰਾਮ 'ਇੰਡੀਆਜ਼ ਨੈਕਸਟ ਟਾਪ ਮਾਡਲ' 'ਚ ਹਿੱਸਾ ਲਿਆ।

PunjabKesari

'ਅੰਬਰਸਰੀਆ' ਫਿਲਮ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਮੋਨਿਕਾ ਗਿੱਲ ਨੇ ਸਾਲ 2016 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਅੰਬਰਸਰੀਆ' ਨਾਲ ਫਿਲਮੀ ਕਰੀਅਰ ਦੀ ਸ਼ੁਰੁਆਤ ਕੀਤੀ। ਇਸ ਫਿਲਮ 'ਚ ਉਨ੍ਹਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਮੋਨਿਕਾ ਗਿੱਲ 'ਕਪਤਾਨ', 'ਸਤਿ ਸ੍ਰੀ ਅਕਾਲ ਇੰਗਲੈਂਡ' ਅਤੇ 'ਸਰਦਾਰ ਜੀ 2' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

PunjabKesari

ਇਸੇ ਸਾਲ ਉਨ੍ਹਾਂ ਦੀ ਫਿਲਮ 'ਯਾਰਾ ਵੇ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨਾਲ ਗਗਨ ਕੋਕਰੀ ਮੁੱਖ ਭੂਮਿਕਾ 'ਚ ਸਨ। ਇਸ ਫਿਲਮ 'ਚ ਉਨ੍ਹਾਂ ਨੇ 'ਨਸੀਬੋ' ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਫਿਲਮ 'ਚ ਮੋਨਿਕਾ ਤੇ ਗਗਨ ਕੋਕਰੀ ਦੀ ਕਾਫੀ ਸ਼ਾਨਦਾਰ ਕੈਮਿਸਟਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੀ।

PunjabKesari

ਬਾਲੀਵੁੱਡ ਫਿਲਮਾਂ 'ਚ ਵੀ ਆਜਮਾ ਚੁੱਕੀ ਹੈ ਕਿਸਮਤ
ਸਾਲ 2017 'ਚ ਰਿਲੀਜ਼ ਹੋਈ ਫਿਲਮ 'ਫਿਰੰਗੀ' ਨਾਲ ਮੋਨਿਕਾ ਗਿੱਲ ਨੇ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਇਹ ਫਿਲਮ ਉਨ੍ਹਾਂ ਦੀ ਡੈਬਿਊ ਫਿਲਮ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਮੁੱਖ ਭੂਮਿਕਾ 'ਚ ਸਨ।

PunjabKesari

ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ। ਇਸ ਤੋਂ ਬਾਅਦ ਸਾਲ 2018 'ਚ ਮੋਨਿਕਾ ਗਿੱਲ ਦੀ ਫਿਲਮ 'ਪਲਟਨ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨੇ ਹਰਜੋਤ ਕੌਰ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

PunjabKesari

ਕਈ ਮੈਗਜ਼ੀਨਜ਼ ਲਈ ਕਰਵਾ ਚੁੱਕੀ ਹੈ ਫੋਟੋਸ਼ੂਟ
ਮੋਨਿਕਾ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮੋਨਿਕਾ ਗਿੱਲ ਕਈ ਮੈਗਜ਼ੀਨਜ਼ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ, ਜਿਸ ਦਾ ਸਬੂਤ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈ, ਜੋ ਹੌਟ ਤੇ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ।

PunjabKesari

ਇਸੇ ਸਾਲ ਹੋਈ ਕੁੜਮਾਈ
ਇਸੇ ਸਾਲ ਮਈ ਮਹੀਨੇ 'ਚ ਮੋਨਿਕਾ ਗਿੱਲ ਦੀ ਕੁੜਮਾਈ ਗੁਰਸ਼ਾਨ ਸਹੋਤਾ ਨਾਲ ਹੈ। ਇਸ ਦੌਰਾਨ ਦੀ ਇਕ ਵੀਡੀਓ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਇਸ ਵੀਡੀਓ 'ਚ ਮੋਨਿਕਾ ਗਿੱਲ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਡਾਂਸ ਕਰਦੀ ਨਜ਼ਰ ਆਈ ਸੀ।

PunjabKesari

Monica Gill

PunjabKesari

Monica Gill

PunjabKesari

Monica Gill

PunjabKesari

Monica Gill

PunjabKesari

Monica Gill

PunjabKesari

Monica Gill



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News