ਨੇਹਾ ਧੂਪੀਆ ਸਮੇਤ ਇਨ੍ਹਾਂ ਅਦਾਕਾਰਾਂ ਨੇ ਮਨਾਇਆ ਆਪਣਾ ਪਹਿਲਾ Mothers Day

5/12/2019 4:19:18 PM

ਮੁੰਬਈ(ਬਿਊਰੋ)— ਮਾਂ ਹੋਣ ਦਾ ਅਹਿਸਾਸ ਕਿੰਨਾ ਸਪੈਸ਼ਲ ਹੁੰਦਾ ਹੈ, ਇਹ ਇਕ ਮਾਂ ਹੀ ਸਮਝ ਸਕਦੀ ਹੈ। ਆਪਣੇ ਕੁੱਖ 'ਚ ਨੌਂ ਮਹੀਨੇ ਕਿਸੇ ਨਵੀਂ ਜਾਨ ਨੂੰ ਰੱਖਣਾ, ਇਕ ਮਾਂ ਲਈ ਬੇਹੱਦ ਖਾਸ ਫੀਲਿੰਗ ਦਿੰਦੀ ਹੈ। ਹਰ ਸਾਲ ਮਾਂ ਦੇ ਇਸ ਖਾਸ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਦੁਨੀਆ ਭਰ 'ਚ ਮਦਰਜ਼ ਡੇ ਸੈਲੀਬਰੇਟ ਕੀਤਾ ਹੈ। ਬਾਲੀਵੁੱਡ ਦੀਆਂ ਕੁਝ ਅਦਾਕਾਰਾਂ ਅਜਿਹੀਆਂ ਵੀ ਹਨ, ਜੋ ਇਸ ਸਾਲ ਮਾਂ ਬਣੀਆਂ ਹਨ। ਆਓ ਜਾਣਦੇ ਹਾਂ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਅਦਾਕਾਰਾਂ ਬਾਰੇ ਜੋ ਇਸ ਸਾਲ ਆਪਣਾ ਪਹਿਲਾ ਮਦਰਜ਼ ਡੇ ਸੈਲੀਬਰੇਟ ਕਰ ਰਹੀਆਂ ਹਨ।
ਨੇਹਾ ਧੂਪੀਆ
ਸਾਬਕਾ ਮਿਸ ਇੰਡੀਆ ਨੇਹਾ ਧੂਪੀਆ ਆਪਣੀ ਧੀ ਮਿਹਰ ਧੂਪੀਆ ਦੇ ਜਨਮ ਤੋਂ ਬਾਅਦ  ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ। ਨੇਹਾ ਦੀ ਧੀ ਮਿਹਰ ਦਾ ਜਨਮ ਨਵੰਬਰ 2018 ਨੂੰ ਹੋਇਆ ਸੀ। ਇਸ ਵਾਰ ਨੇਹਾ ਆਪਣਾ ਪਹਿਲਾ ਮਦਰਜ਼ ਡੇ ਆਪਣੀ ਬੇਬੀ ਨਾਲ ਮਨਾਇਆ।
PunjabKesari
ਮੀਰਾ ਰਾਜਪੂਤ
ਇਸ ਸਾਲ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਕਪੂਰ ਨੂੰ ਇਕ ਵਾਰ ਫਿਰ ਮਾਂ ਬਨਣ ਦਾ ਅਹਿਸਾਸ ਹੋਇਆ ਹੈ। ਮੀਰਾ ਨੇ ਪੰਜ ਅਗਸਤ 2018 ਨੂੰ ਬੇਬੀ ਬੁਆਏ ਜ਼ੈਨ ਕਪੂਰ ਨੂੰ ਜਨਮ ਦਿੱਤਾ ਸੀ। ਇਸ ਵਾਰ ਮੀਰਾ ਕਪੂਰ ਇਹ ਮਦਰਜ਼ ਡੇ ਆਪਣੇ ਦੋਵਾਂ ਬੱਚਿਆਂ ਨਾਲ ਸੈਲੀਬਰੇਟ ਕਰ ਰਹੀ ਹੈ।PunjabKesari
ਸੁਰਵੀਨ ਚਾਵਲਾ
'ਹੇਟ ਸਟੋਰੀ 2' ਫੇਮ ਸੁਰਵੀਨ ਚਾਵਲਾ ਅਜਕੱਲ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸੁਰਵੀਨ ਨੇ ਇਕ ਬੇਬੀ ਗਰਲ ਨੂੰ ਜਨਮ ਦਿੱਤਾ ਹੈ। ਜਿਸ ਦਾ ਨਾਮ ਉਨ੍ਹਾਂ ਨੇ ਈਵਾ ਰੱਖਿਆ ਹੈ। ਇਸ ਵਾਰ ਸੁਰਵੀਨ ਆਪਣੀ ਬੇਬੀ ਗਰਲ ਨਾਲ ਪਹਿਲਾ ਮਦਰਜ਼ ਡੇ ਸੈਲੀਬਰੇਟ ਕਰ ਰਹੀ ਹੈ।
PunjabKesari
ਸਾਨੀਆ ਮਿਰਜ਼ਾ
ਸਾਨੀਆ ਮਿਰਜ਼ਾ ਦੀ ਜ਼ਿੰਦਗੀ 'ਚ 15 ਨਵੰਬਰ 2018 ਨੂੰ ਇਕ ਨੰਨ੍ਹੇ ਮਹਿਮਾਨ ਨੇ ਦਸਤਕ ਦਿੱਤੀ ਸੀ। ਜਿਸ ਦਾ ਨਾਮ ਸਾਨੀਆ ਨੇ ਈਝਾਨ ਰੱਖਿਆ ਹੈ। ਉਹ ਇਸ ਸਾਲ ਆਪਣੇ ਬੇਟੇ ਨਾਲ ਪਹਿਲਾ ਮਦਰਜ਼ ਡੇ ਸੈਲੀਬਰੇਟ ਕਰ ਰਹੀ ਹੈ।
PunjabKesari
ਉਦਿੱਤਾ ਗੋਸਵਾਮੀ
ਡਾਇਰੈਕਟਰ ਮੋਹਿਤ ਵਿਦਵਾਨ ਦੀ ਪਤਨੀ ਅਤੇ ਅਦਾਕਾਰਾ ਉਦਿੱਤਾ ਗੋਸਵਾਮੀ ਇਸ ਸਾਲ ਇਕ ਵਾਰ ਫਿਰ ਮਾਂ ਬਣੀ ਹੈ। ਨਵੰਬਰ 2018 'ਚ ਉਦਿੱਤਾ ਨੇ ਆਪਣੇ ਦੂੱਜੇ ਬੱਚੇ ਨੂੰ ਜਨਮ ਦਿੱਤਾ ਸੀ। ਜਿਸ ਦੇ ਨਾਲ ਦੋਵੇਂ ਮਾਤਾ-ਪਿਤਾ ਬਹੁਤ ਖੁਸ਼ ਹੋਏ ਸਨ। ਇਸ ਮਦਰਜ਼ ਡੇ ਉਦਿਤਾ ਆਪਣੇ ਦੋਵਾਂ ਬੱਚਿਆਂ ਨਾਲ ਡਬਲ ਸੈਲੀਬਰੇਸ਼ਨ ਕਰ ਰਹੀ ਹੈ।
PunjabKesari
ਏਕਤਾ ਕਪੂਰ
ਟੀ.ਵੀ.ਇੰਡਸਟਰੀ ਦੀ ਕੁਵੀਨ ਏਕਤਾ ਕਪੂਰ ਆਪਣੇ ਬੇਟੇ ਰਵੀ ਕਪੂਰ ਨਾਲ ਆਪਣਾ ਪਹਿਲਾ ਮਦਰਜ਼ ਡੇ ਸੈਲੀਬਰੇਟ ਕਰ ਰਹੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News