ਹੁਣ ਮਦਰ ਟੇਰੇਸਾ ਦੀ ਜ਼ਿੰਦਗੀ ਤੇ ਬਣੇਗੀ ਬਾਇਓਪਿਕ

3/12/2019 9:52:00 AM

ਜਲੰਧਰ(ਬਿਊਰੋ)— ਕਾਫੀ ਸਮੇਂ ਤੋਂ ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਬਾਇਓਪਿਕਸ ਆ ਰਹੀਆਂ ਹਨ। ਇਨ੍ਹਾਂ 'ਚ ਹੁਣ ਨੋਬਲ ਐਵਾਰਡ ਜੇਤੂ ਮਦਰ ਟੇਰੇਸਾ ਦਾ ਨਾਂ ਵੀ ਸ਼ਾਮਲ ਹੋਣ ਜਾ ਰਿਹਾ ਹੈ। ਜੀ ਹਾਂ, ਜਲਦ ਹੀ ਮਦਰ ਟੇਰੇਸਾ ਦੀ ਜ਼ਿੰਦਗੀ 'ਤੇ ਫਿਲਮ ਬਣਨ ਜਾ ਰਹੀ ਹੈ। ਇਸ ਦਾ ਐਲਾਨ ਮੇਕਰਸ ਨੇ ਇਸ ਦੇ ਨਾਂ ਦੇ ਐਲਾਨ ਨਾਲ ਕੀਤਾ ਹੈ।


ਸੀਮਾ ਉਪਾਧਿਆਏ ਦੀ ਡਾਇਰੈਕਸ਼ਨ 'ਚ ਬਣ ਵਾਲੀ ਫਿਲਮ ਦਾ ਨਾਂ 'ਮਦਰ ਟੇਰੇਸਾ: ਦਿ ਸੰਤ' ਹੈ। ਸੀਮਾ ਨੇ ਹੀ ਫਿਲਮ ਦੀ ਕਹਾਣੀ ਲਿਖੀ ਹੈ। ਫਿਲਮ 'ਚ ਮਦਰ ਟੇਰੇਸਾ ਦਾ ਕਿਰਦਾਰ ਕਿਸ ਅਦਾਕਾਰਾ ਨੂੰ ਮਿਲੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਪਰ ਖਬਰਾਂ ਹਨ ਕਿ ਇਸ ਨੂੰ ਲੈ ਕੇ ਜਲਦ ਹੀ ਖੁਲਾਸਾ ਹੋ ਸਕਦਾ ਹੈ।
ਆਉਣ ਵਾਲੇ ਦਿਨਾਂ 'ਚ ਇਸ ਤੋਂ ਇਲਾਵਾ ਹੋਰ ਵੀ ਕਈ ਬਾਇਓਪਿਕਸ ਆਉਣ ਵਾਲੀਆਂ ਹਨ। ਖੈਰ ਮਦਰ ਟੇਰੇਸਾ 'ਤੇ ਫਿਲਮ 2020 'ਚ ਰਿਲੀਜ਼ ਹੋਣੀ ਹੈ। ਇਸ 'ਚ ਬਾਲੀਵੁੱਡ ਤੇ ਹਾਲੀਵੁੱਡ ਦੀ ਟੌਪ ਐਕਟਰਸ ਹੋ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News