ਰੈਂਪ ਵਾਕ ਦੌਰਾਨ ਮੌਨੀ ਰਾਏ ''ਤੇ ਟਿੱਕੀਆਂ ਸਭ ਦੀਆਂ ਨਜ਼ਰਾਂ
2/2/2019 9:36:17 AM
ਮੁੰਬਈ(ਬਿਊਰੋ)— 2019 'ਲੈਕਮੇ ਫੈਸ਼ਨ ਵੀਕ' ਦੇ ਤੀਜੇ ਦਿਨ 'ਨਾਗਿਨ' ਫੇਮ ਮੌਨੀ ਰਾਏ ਨੇ ਜਲਵੇ ਬਿਖੇਰੇ। ਅਦਾਕਾਰਾ ਨੇ ਫੈਸ਼ਨ ਡਿਜ਼ਾਈਨਰ ਪਾਇਲ ਸਿੰਘਲ ਲਈ ਰੈਂਪ ਵਾਕ ਕੀਤਾ। ਉਨ੍ਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸਟੇਜ 'ਤੇ ਵਾਕ ਕਰਦੇ ਸਮੇਂ ਮੌਨੀ ਰਾਏ ਕਾਫੀ ਖੂਬਸੂਰਤ ਨਜ਼ਰ ਆਈ।
ਇਸ ਦੌਰਾਨ ਉਨ੍ਹਾਂ ਨੇ ਲਹਿੰਗਾ-ਚੋਲੀ ਪਾਇਆ ਸੀ। ਨਿਊਡ ਮੇਕਅੱਪ ਅਤੇ ਕਰਲੀ ਹੇਅਰ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਸਨ।
ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਉਨ੍ਹਾਂ ਨੇ ਮੈਚਿੰਗ ਕਲੱਚ ਵੀ ਕੈਰੀ ਕੀਤਾ ਸੀ।
ਦੱਸ ਦੇਈਏ ਕਿ ਅਦਾਕਾਰਾ ਨੇ ਟੀ.ਵੀ. ਸੀਰੀਅਲ 'ਚ 'ਨਾਗਿਨ' ਦਾ ਕਿਰਦਾਰ ਨਿਭਾ ਕੇ ਸੁਰਖੀਆਂ ਬਟੋਰੀਆਂ ਸਨ।
ਉਨ੍ਹਾਂ ਨੇ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਸ਼ਾਨਦਾਰ ਡੈਬਿਊ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ