ਫਿਰ ਟਰੋਲ ਹੋਈ ਮੌਨੀ ਰਾਏ, ਲੋਕਾਂ ਨੇ ਕਿਹਾ 'ਪਲਾਸਟਿਕ'
6/21/2019 3:36:52 PM
ਮੁੰਬਈ(ਬਿਊਰੋ)— ਕਦੇ ਆਪਣੇ ਬਹਿਤਰੀਨ ਲੁੱਕਸ ਕਾਰਨ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਮੌਨੀ ਰਾਏ ਅੱਜਕਲ ਆਪਣੇ ਲੁੱਕਸ ਕਾਰਨ ਹੀ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਅਜਿਹੀ ਚਰਚਾ ਹੈ ਕਿ ਮੌਨੀ ਰਾਏ ਨੇ ਪਲਾਸਟਿਕ ਸਰਜਰੀ ਕਰਵਾਈ ਹੈ। ਇਸ ਬਾਰੇ 'ਚ ਹਾਲ 'ਚ ਮੌਨੀ ਰਾਏ ਕੋਲੋਂ ਉਸ ਸਮੇਂ ਵੀ ਪੁੱਛਿਆ ਗਿਆ ਸੀ ਜਦੋਂ ਉਹ ਸਲਮਾਨ ਖਾਨ ਦੀ ਫਿਲਮ 'ਭਾਰਤ' ਦੇ ਪ੍ਰੀਮੀਅਰ 'ਚ ਰੈੱਡ ਕਾਰਪੇਟ 'ਤੇ ਪਹੁੰਚੀ ਸੀ।
ਹੁਣ ਇਕ ਵਾਰ ਫਿਰ ਮੌਨੀ ਆਪਣੇ ਲੁੱਕਸ ਕਾਰਨ ਟਰੋਲ ਹੋ ਰਹੀ ਹੈ। ਦਰਅਸਲ ਮੌਨੀ ਨੂੰ ਹਾਲ 'ਚ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਉੱਥੇ ਮੌਜ਼ੂਦ ਪਪਰਾਜੀ ਨੇ ਤੁਰੰਤ ਮੌਨੀ ਦੀਆਂ ਤਸਵੀਰਾਂ ਆਪਣੇ ਕੈਮਰਿਆਂ 'ਚ ਕੈਦ ਕਰ ਲਈਆਂ। ਮੌਨੀ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਟਰੋਲਸ ਦਾ ਸ਼ਿਕਾਰ ਹੋ ਗਿਆ। ਲੋਕਾਂ ਨੇ ਮੌਨੀ ਨੂੰ ਪਲਾਸਟਿਕ, ਪਲਾਸਟਿਕ ਫੈਕਟਰੀ ਅਤੇ ਬੋਟਾਕਸ ਆਂਟੀ ਤੱਕ ਕਹਿ ਦਿੱਤਾ।
ਉਂਝ ਇਸ ਤਸਵੀਰ 'ਚ ਮੌਨੀ ਨੇ ਆਫ-ਸ਼ੋਲਡਰ ਵਾਈਟ ਟੌਪ ਅਤੇ ਬਲੈਕ ਪੈਂਟ ਪਹਿਨੀ ਹੋਈ ਸੀ। ਜਿਸ 'ਚ ਉਹ ਕਾਫੀ ਖੂਬਸੂਤਰ ਨਜ਼ਰ ਆ ਰਹੀ ਸੀ। ਅਜਿਹਾ ਲੱਗਦਾ ਹੈ ਕਿ ਮੌਨੀ ਰਾਏ ਇਸ ਤਸਵੀਰ 'ਚ ਆਪਣੇ ਜ਼ਰੂਰਤ ਤੋਂ ਜ਼ਿਆਦਾ ਵੱਡੇ ਦਿਖਾਈ ਦੇ ਰਹੇ ਲਿਪਸ ਕਾਰਨ ਟਰੋਲ ਹੋ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਇਕ ਜਰਨਲਿਸਟ ਨੇ ਇੰਟਰਵਿਊ 'ਚ ਮੌਨੀ ਰਾਏ ਕੋਲੋਂ ਪਲਾਸਟਿਕ ਸਰਜਰੀ ਬਾਰੇ ਸਵਾਲ ਕੀਤਾ ਤਾਂ ਉਹ ਨਾਰਾਜ਼ ਹੋ ਗਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ