Movie Review : ਡਰਾਮਾ ਤੇ ਰੋਮਾਂਸ ਦੀ ਡਬਲਡੋਜ਼ ਹੈ ਆਯੁਸ਼ ਤੇ ਵਰੀਨਾ ਦੀ 'ਲਵਯਾਤਰੀ'

10/5/2018 1:39:23 PM

ਕਲਾਕਾਰ  ਆਯੁਸ਼ ਸ਼ਰਮਾ, ਵਰੀਨਾ ਹੁਸੈਨ
ਨਿਰਦੇਸ਼ਕ  ਅਭਿਰਾਜ ਮੀਨਾਵਾਲਾ
ਮੂਵੀ ਟਾਈਪ  ਡਰਾਮਾ, ਰੋਮਾਂਸ
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਪ੍ਰੋਡਕਸ਼ਨ 'ਚ ਤਿਆਰ ਹੋਈ ਫਿਲਮ 'ਲਵਯਾਤਰੀ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। 'ਲਵਯਾਤਰੀ' ਇਕ ਰੋਮਾਂਟਿਕ ਲਵ ਸਟੋਰੀ ਹੈ, ਜਿਸ ਨਾਲ ਸਲਮਾਨ ਦਾ ਜੀਜਾ ਆਯੁਸ਼ ਸ਼ਰਮਾ ਬਾਲੀਵੁੱਡ 'ਚ ਡੈਬਿਊ ਕਰ ਰਿਹਾ ਹੈ। ਫਿਲਮ 'ਚ ਉਸ ਦੇ ਆਪੋਜ਼ਿਟ ਵਰੀਨਾ ਹੁਸੈਨ ਹੈ, ਜੋ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਐੈਂਟਰੀ ਕਰ ਰਹੀ ਹੈ।। ਅਭੀਰਾਜ ਮੀਨਾਵਾਲਾ ਦੀ ਡਾਇਰੈਕਸ਼ਨ 'ਚ ਬਣੀ 'ਲਵਯਾਤਰੀ' ਦਾ ਪਹਿਲਾਂ ਨਾਂ 'ਲਵਰਾਤਰੀ' ਸੀ। ਫਿਲਮ ਦੀ ਕਹਾਣੀ ਗੁਜਰਾਤ ਬੇਸਡ ਤੇ ਖਾਸ ਕਰਕੇ ਗਰਬਾ-ਡਾਂਡੀਆ ਉਤਸਵ ਨਾਲ ਅੱਗੇ ਵਧਦੀ ਹੈ। 'ਲਵਯਾਤਰੀ' ਨਿਰੇਨ ਭੱਟ ਵਲੋਂ ਲਿਖੀ ਗਈ ਹੈ, ਜੋ ਪ੍ਰਸਿੱਧ ਗੁਜਰਾਤੀ ਲੇਖਕ ਹਨ। 


ਕਹਾਣੀ 
'ਲਵਯਾਤਰੀ' ਫਿਲਮ ਦੀ ਕਹਾਣੀ ਗੁਜਰਾਤੀ ਪਿਛੋਕੜ 'ਤੇ ਆਧਾਰਿਤ ਹੈ। ਫਿਲਮ 'ਚ ਆਯੁਸ਼ ਨੇ ਸੁਸੁ ਨਾਂ ਦੇ ਇਕ ਕਾਲਜ ਵਿਦਿਆਰਥੀ ਦੇ ਕਿਰਦਾਰ 'ਚ ਹੈ ਜਦੋਂਕਿ ਵਰੀਨਾ ਨੇ ਮਿਸ਼ੈਲ ਯਾਨੀ ਮਨੀਸ਼ਾ ਨਾਂ ਦੀ ਲੜਕੀ ਭੂਮਿਕਾ ਨਿਭਾਈ ਹੈ। ਫਿਲਮ ਆਯੁਸ਼ ਤੇ ਵਰੀਨਾ ਦੀ ਲਵਸਟੋਰੀ ਨੂੰ ਦਿਖਾਇਆ ਗਿਆ ਹੈ। ਆਯੁਸ਼ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਸੱਤ ਸਮੁੰਦਰ ਪਾਰ ਲੰਡਨ ਜਾਣਾ ਪੈਂਦਾ ਹੈ, ਜਿਥੇ ਉਹ ਥੋੜ੍ਹੀ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ। ਮਿਸ਼ੈਲ ਦੇ ਪਿਤਾ (ਰੋਨਿਤ ਰਾਏ) ਨਾਲ ਹੈਸੀਅਤ 'ਚ ਫਰਕ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਪਰ ਅੰਤ 'ਚ ਜਿੱਤ ਪਿਆਰ ਦੀ ਹੀ ਹੁੰਦੀ ਹੈ। ਆਯੁਸ਼ ਦੇ ਪਿਆਰ ਦੀ ਜਿੱਤ ਕਿਵੇਂ ਹੁੰਦੀ ਹੈ ਇਹ ਤਾਂ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਜਾ ਕੇ ਫਿਲਮ ਦੇਖ ਕੇ ਹੀ ਪਤਾ ਲੱਗੇਗਾ।

ਐਕਟਿੰਗ
ਐਕਟਿੰਗ ਦੀ ਗੱਲ ਕਰੀਏ ਤਾਂ ਆਯੁਸ਼ ਅੰਦਰ ਉਤਸ਼ਾਹ ਤਾਂ ਸਾਫ ਹੀ ਨਜ਼ਰ ਆ ਰਿਹਾ ਹੈ। ਡਾਂਸ ਵੀ ਉਸ ਨੇ ਕਾਫੀ ਵਧੀਆ ਤਰੀਕੇ ਨਾਲ ਕੀਤਾ ਹੈ ਪਰ ਹਾਂ ਅਜੇ ਐਕਟਿੰਗ 'ਚ ਉਸ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਉਥੇ ਹੀ ਵਰੀਨਾ ਨੇ ਵੀ ਆਪਣੀ ਬੈਸਟ ਐਕਟਿੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਦੇਖ ਕੇ ਤੁਹਾਨੂੰ ਕੈਟਰੀਨਾ ਕੈਫ ਦੀਆਂ ਸ਼ੁਰੂਆਤੀ ਫਿਲਮਾਂ ਦੀ ਯਾਦ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News