Movie Review : ''ਨੌਕਰ ਵਹੁਟੀ ਦਾ'' ਐਕਟਿੰਗ ਵਧੀਆ ਪਰ ਕਹਾਣੀ ਤੇ ਡਾਇਰੈਕਸ਼ਨ ਕਮਜ਼ੋਰ (ਵੀਡੀਓ)

8/23/2019 4:20:44 PM

ਫਿਲਮ — ਨੌਕਰ ਵਹੁਟੀ ਦਾ
ਡਾਇਰੈਕਟਰ — ਸਮੀਪ ਕੰਗ
ਸਟੋਰੀ ਸਕ੍ਰੀਨ ਪਲੇਅ ਡਾਇਲਾਗਸ — ਵੈਭਵ ਸੁਮਨ, ਸ਼੍ਰੈਆ ਸ਼੍ਰੀਵਾਸਤ
ਪ੍ਰੋਡਿਊਸਰ — ਰੋਹਿਤ ਕੁਮਾਰ, ਸੰਜੀਵ ਕੁਮਾਰ ਤੇ ਰੰਗਰੇਜ਼ਾ ਫਿਲਮਸ
ਸਟਾਰ ਕਾਸਟ — ਬੀਨੂੰ ਢਿੱਲੋਂ, ਕੁਲਰਾਜ ਰੰਧਾਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ

ਪੰਜਾਬੀ ਫਿਲਮ 'ਨੌਕਰ ਵਹੁਟੀ ਦਾ' 23 ਅਗਸਤ ਯਾਨੀ ਕਿ ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਸਮੀਪ ਕੰਗ ਦੀਆਂ ਹੁਣ ਤੱਕ ਦੀਆਂ ਬਣਾਈਆਂ ਪੰਜਾਬੀ ਫਿਲਮਾਂ ਦਾ ਮਿਲਗੋਭਾ ਹੀ ਹੈ। ਬੀਨੂੰ ਢਿੱਲੋਂ ਦੇ ਦੁਆਲੇ ਘੁੰਮਦੀ ਫਿਲਮ ਦੀ ਕਹਾਣੀ ਦਰਸ਼ਕਾਂ 'ਚ ਬਹੁਤੀ ਦਿਲਚਸਪੀ ਨਾ ਦਿਖਾ ਸਕੀ। ਇਸ ਫਿਲਮ ਨੂੰ ਦਰਸ਼ਕਾਂ ਦਾ ਮਿਲਦਾ ਜੁਲਦਾ ਹੀ ਹੁੰਗਾਰਾ ਮਿਲਿਆ ਹੈ। ਦੱਸ ਦਈਏ ਕਿ ਇਹ ਫਿਲਮ ਪੂਰੀ ਕਾਮੇਡੀ ਅਤੇ ਫੈਮਿਲੀ ਡਰਾਮਾ ਫਿਲਮ ਹੈ, ਜਿਸ 'ਚ ਪਿਆਰ, ਤਕਰਾਰ ਤੇ ਹਾਸਾ ਮਜ਼ਾਕ ਹੁੰਦਾ ਹੈ। ਇਸ ਦੇ ਬਾਵਜੂਦ ਵੀ ਸਿਨੇਮਾ ਘਰਾਂ 'ਚ ਵੀ ਫਿਲਮ ਦੇ ਸ਼ੋਅਜ਼ ਦੌਰਾਨ ਘੱਟ ਹੀ ਰੌਣਕਾਂ ਦੇਖਣ ਨੂੰ ਮਿਲੀਆਂ। 

ਚੰਗੀ ਐਕਟਿੰਗ ਦੇ ਬਾਵਜੂਦ ਵੀ ਕਮਾਲ ਨਾ ਕਰ ਸਕੀ
'ਨੌਕਰ ਵਹੁਟੀ ਦਾ' ਫਿਲਮ 'ਚ ਗੁਰਪ੍ਰੀਤ ਘੁੱਗੀ, ਉਪਾਸਨਾ ਸਿੰਘ, ਬੀਨੂੰ ਢਿੱਲੋਂ, ਕੁਲਰਾਜ ਰੰਧਾਵਾ ਤੇ ਜਸਵਿੰਦਰ ਭੱਲ ਵੱਖ-ਵੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਕਲਾਕਾਰਾਂ ਦੀ ਅਦਾਕਾਰੀ ਤਾਂ ਕਾਫੀ ਕਮਾਲ ਦੀ ਹੈ ਪਰ ਫਿਲਮ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ 'ਚ ਅਸਫਲ ਹੀ ਰਹੀ। 

ਸ਼ੁਰੂਆਤੀ ਪੱਖ ਹੈ ਕਮਜ਼ੋਰ
'ਨੌਕਰ ਵਹੁਟੀ ਦਾ' ਫਿਲਮ ਦੀ ਸ਼ੁਰੂਆਤ ਇਕ ਗੀਤ ਤੋਂ ਹੁੰਦੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਗੀਤ ਤੋਂ ਬਾਅਦ ਫਿਲਮ ਕਿਸੇ ਅਗਲੇ ਸੀਨ ਨਾਲ ਜੋੜੇਗੀ ਪਰ ਅਜਿਹਾ ਬਿਲਕੁਲ ਨਹੀਂ ਹੁੰਦਾ ਕਿਉਂਕਿ ਗੀਤ ਦੇ ਖਤਮ ਹੁੰਦੇ ਹੀ ਲੜਾਈ ਦਿਖਾਈ ਗਈ ਹੈ ਕਿ ਕਿਵੇਂ ਬੀਨੂੰ ਢਿੱਲੋਂ ਫੈਮਿਲੀ ਨਾਲੋਂ ਵੱਖ ਹੋ ਜਾਂਦੇ ਹਨ। ਆਪਣੇ ਬੱਚੇ ਨੂੰ ਮਿਲਣ ਲਈ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦੀ ਸਟੋਰੀ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋ ਸਕਿਆ।

ਡਾਇਰੈਕਸ਼ਨ ਪੱਖੋਂ ਵੀ ਹੈ ਕਾਫੀ ਢਿੱਲੀ
ਇਸ ਫਿਲਮ ਦਾ ਡਾਇਰੈਕਸ਼ਨ ਕਾਫੀ ਕਮਜ਼ੋਰ ਹੈ। ਦੱਸ ਦਈਏ ਕਿ ਇਸ ਫਿਲਮ 'ਚ ਸਮੀਪ ਕੰਗ ਦੀਆਂ ਸਾਰੀਆਂ ਫਿਲਮਾਂ ਦਾ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ 'ਚ ਸਾਰੇ ਸਿਤਾਰੇ ਇਕ-ਦੂਜੇ ਪਿੱਛੇ ਭੱਜ ਰਹੇ ਹਨ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕੰਸੈਪਟ ਥੋੜ੍ਹਾ ਪੁਰਾਣਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News