Movie Review : 'ਪੀਟਾ' 'ਚ 'ਕਾਲੀ' ਬਣ ਛਾਏ ਰਜਨੀਕਾਂਤ, ਨਵਾਜ਼ੂਦੀਨ ਪਏ ਫਿੱਕੇ

1/11/2019 1:08:15 PM

ਫਿਲਮ - ਪੀਟਾ 

ਕਲਾਕਾਰ - ਰਜਨੀਕਾਂਤ, ਨਵਾਜ਼ੂਦੀਨ ਸਿੱਦਿਕੀ

ਨਿਰਦੇਸ਼ਕ - ਕਾਰਤਿਕ ਸੁਭਰਾਜ

ਰੇਟਿੰਗ - 3.5

'ਪੀਟਾ' ਫਿਲਮ ਦੇ ਨਿਰਦੇਸ਼ਕ ਕਾਰਤਿਕ ਸ਼ੁਭਰਾਜ ਨੇ ਇਕ ਵਾਰ ਦੱਸਿਆ ਸੀ, ''ਰਜਨੀਕਾਂਤ ਨੇ ਜਦੋਂ ਫਿਲਮ ਦੀ ਸਕ੍ਰਿਪਟ ਸੁਣੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਮੈਂ ਹੀ ਇਸ ਫਿਲਮ ਲਈ ਸਹੀਂ ਕਿਰਦਾਰ ਹਾਂ।'' ਫਿਲਮ 'ਪੀਟਾ' ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਰਜਨੀਕਾਂਤ ਦੀ ਟ੍ਰੇਡਮਾਰਕ ਐਂਟਰਟੇਨਿੰਗ ਫਿਲਮ ਹੈ। ਫਿਲਮ ਦੇ ਨਿਰਦੇਸ਼ਕ ਕਾਰਤਿਕ ਨੇ ਇਸ ਨੂੰ ਇਕ ਕਮਰਸ਼ੀਅਲ ਐਂਟਰਟੇਨਰ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਰਜਨੀਕਾਂਤ 'ਤੇ ਭਰੋਸਾ ਜਤਾਉਂਦੇ ਹੋਏ ਕਾਰਤਿਕ ਇਕ ਡਾਇਰੈਕਟਰ ਦੇ ਤੌਰ 'ਤੇ ਬੈਕਸੀਟ 'ਤੇ ਨਜ਼ਰ ਆਉਂਦੇ ਹਨ ਤੇ 'ਥਲਾਈਵਾ' ਵੀ ਆਪਣੇ ਫੈਨਜ਼ ਤੇ ਆਪਣੇ ਨਿਰਦੇਸ਼ਕ ਨੂੰ ਬਿਲਕੁਲ ਨਿਰਾਸ਼ ਨਹੀਂ ਕਰ ਸਕਦੇ।


ਕਹਾਣੀ
ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਰਜਨੀਕਾਂਤ ਦਾ ਕਿਰਦਾਰ ਕਾਲੀ ਇਕ ਹੋਸਟਲ ਵਾਰਡਨ ਦੇ ਤੌਰ 'ਤੇ ਕਾਜਲ ਜੁਆਇਨ ਕਰਦਾ ਹੈ ਪਰ ਕਾਲੀ ਕੋਈ ਆਮ ਵਿਅਕਤੀ ਨਹੀਂ ਸਗੋਂ ਇਕ ਸੀਕ੍ਰੇਟ ਮਿਸ਼ਨ 'ਤੇ ਹੈ। ਕਹਾਣੀ 'ਚ ਮੋੜ ਉਦੋਂ ਆਉਂਦਾ ਹੈ ਜਗੋਂ ਕਾਲੀ ਦਾ ਸਾਹਮਣਾ ਯੂਪੀ ਦੇ ਇਕ ਨੇਤਾ ਨਾਲ ਹੁੰਦਾ ਹੈ। ਨੇਤਾ ਦਾ ਕਿਰਦਾਰ ਨਵਾਜ਼ੂਦੀਨ ਸਿੱਦਿਕੀ ਨੇ ਨਿਭਾਇਆ ਹੈ। ਉਥੇ ਹੀ ਉਸ ਦੇ ਬੇਟੇ ਦੇ ਕਿਰਦਾਰ 'ਚ ਵਿਜੈ ਸੇਤੁਪਤੀ ਹੈ। ਹੋਸਟਲ ਵਾਰਡਨ 'ਕਾਲੀ' ਦੇ ਤੌਰ 'ਤੇ ਰਜਨੀਕਾਂਤ ਨੇ ਬਿਹਤਰੀਨ ਪਰਫਾਰਮੈਂਸ ਦਿੱਤੀ ਹੈ। 

'ਪੀਟਾ' 'ਚ ਪੂਰੀ ਤਰ੍ਹਾਂ ਥਲਾਈਵਾ ਹੀ ਛਾਇਆ ਰਹਿੰਦਾ ਹੈ ਤੇ ਇਹ ਗੱਲ ਬਾਕੀ ਕਲਾਕਾਰਾਂ ਦੀ ਪਰਫਾਰਮੈਂਸ 'ਚ ਵੀ ਝਲਕਦੀ ਹੈ। ਰਜਨੀਕਾਂਤ ਸਾਹਮਣੇ ਨਵਾਜ਼ੂਦੀਨ ਸਿੱਦਿਕੀ ਦੀ ਚਮਕ ਫਿੱਕੀ ਨਜ਼ਰ ਆਉਂਦੀ ਹੈ।

ਵਧੀਆ ਸਿਨੇਮੈਟੋਗ੍ਰਾਫੀ
ਨੈਸ਼ਨਲ ਐਵਾਰਡ ਨਾਲ ਸਨਮਾਨਿਤ ਸਿਨੇਮੈਟੋਗ੍ਰਾਫਰ ਤਿਰੂ ਦੀ ਸਿਨੇਮੈਟੋਗ੍ਰਾਫੀ ਇਸ ਫਿਲਮ 'ਚ ਦੇਖਣਯੋਗ ਹੈ। ਇਸ ਤੋਂ ਇਲਾਵਾ ਫਿਲਮ 'ਚ ਕੈਮਰਾ ਤੇ ਪ੍ਰੋਡਕਸ਼ਨ ਡਿਜ਼ਾਈਨ ਦਾ ਪੱਧਰ ਵੀ ਸ਼ਾਨਦਾਰ ਹੈ।
ਫਿਲਮ ਦੇ ਗੀਤ ਤੇ ਬੈਕਗ੍ਰਾਊਂਡ ਮਿਊਜ਼ਿਕ ਵੀ ਕਹਾਣੀ ਦੇ ਫਲੋ ਨੂੰ ਬਰਕਾਰ ਰੱਖਦਾ ਹੈ। ਹਾਲਾਂਕਿ ਇਕ ਦੋ ਜਗ੍ਹਾ 'ਤੇ ਗੀਤ ਤੇ ਕਹਾਣੀ ਨੂੰ ਥੋੜਾ ਸਲੋ ਕਰਦੇ ਹਨ, ਜੋ ਅਖਰਤਾ ਹੈ। ਰਜਨੀਕਾਂਤ ਦੇ ਫੈਨਜ਼ ਲਈ ਪੋਂਗਲ 2019 ਬੇਹੱਦ ਸ਼ੁੱਭ ਤੇ ਖੁਸ਼ੀਆਂ ਭਰਿਆ ਹੋਣ ਜਾ ਰਿਹਾ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News