MOVIE REVIEW: ਸਟਾਰਡਮ ਦੀ ਫਿਲਮੀ ਕਹਾਣੀ ਹੈ 'ਵੈਲਕਮ ਟੂ ਨਿਊਯਾਰਕ'

2/23/2018 2:47:24 PM

ਨਵੀਂ ਦਿੱਲੀ— ਤਮਿਲ ਅਤੇ ਤੇਲਗੁ ਇੰਡਸਟ੍ਰੀ 'ਚ ਡਾਈਰੈਕਟ ਚਕਰੀ ਟੋਲੇਤੀ ਨੇ ਕੁਝ ਫਿਲਮਾਂ ਬਣਾਈਆਂ ਹਨ। ਉਸ ਤੋਂ ਬਾਅਦ 2017 'ਚ ਤਮੰਨਾ ਭਾਟੀਆ ਦੇ ਨਾਲ ਖਾਮੋਸ਼ੀ ਨਾਮ ਦੀ ਹਿੰਦੀ ਫਿਲਮ ਵੀ ਚਕਰੀ ਨੇ ਹੀ ਡਾਈਰੈਕਟ ਕੀਤੀ। ਚਕਰੀ ਇਕ ਡਾਈਰੈਕਟਰ ਦੇ ਨਾਲ ਹੀ ਐਕਟਰ ਦੇ ਰੂਪ 'ਚ ਵੀ ਕੰਮ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਬਹੁਤ ਵੱਡੀ ਸਟਾਰ ਕਾਸਟ ਦੇ ਨਾਲ ਹਿੰਦੀ ਫਿਲਮ 'ਵੈਲਕਮ ਟੂ ਨਿਊਯਾਰਕ' ਬਣਾਈ ਹੈ।
ਕਹਾਣੀ
ਫਿਲਮ ਦੀ ਕਹਾਣੀ ਨਿਊਯਾਰਕ 'ਚ ਹੋਣ ਵਾਲੇ ਆਈਫਾ ਅਵਾਰਡਸ ਤੋਂ ਸ਼ੁਰੂ ਹੁੰਦੀ ਹੈ। ਜਿਸ ਲਈ ਇਕ ਕਾਂਟੈਸਟ ਰੱਖਿਆ ਜਾਂਦਾ ਹੈ ਅਤੇ 2 ਲੋਕਾਂ ਨੂੰ ਕਾਂਟੈਸਟ ਦੇ ਦੁਆਰਾ ਚੁਣ ਕੇ ਆਈਫਾ ਅਵਾਰਡਸ 'ਚ ਆਉਣ ਦਾ ਮੌਕਾ ਮਿਲਦਾ ਹੈ। ਪਹਿਲਾ ਸ਼ਖਸ ਤੇਜੀ ਸੰਧੂ(ਦਿਲਜੀਤ ਦੋਸਾਂਝ) ਹੁੰਦਾ ਹੈ ਜਿਸ ਨੂੰ ਐਕਟਿਕ ਦਾ ਬਹੁਤ ਸ਼ੌਂਕ ਹੁੰਦਾ ਹੈ। ਉਹ ਹਮੇਸ਼ਾ ਐਕਟਿਕ ਕਰਦਾ ਹੋਇਆ ਨਜ਼ਰ ਆਉਂਦਾ ਹੈ। ਉਂਝ ਹੀ ਦੂਜੀ ਚੁਣੀ ਹੋਈ ਲੜਕੀ ਹੁੰਦੀ ਹੈ ਜੀਨਲ ਪਟੇਲ(ਸੋਨਾਕਸ਼ੀ ਸਿਨਹਾ) ਜੋ ਇਕ ਦਰਜੀ ਦੇ ਰੂਪ 'ਚ ਕੰਮ ਕਰਦੀ ਹੈ। ਤੇਜੀ ਅਤੇ ਜੀਨਲ ਆਈਫਾ ਅਵਾਰਡਸ ਦੇਖਣ ਲਈ ਨਿਊਯਾਰਕ ਪਹੁੰਚਦੇ ਹਨ ਤਾਂ  ਉੱਥੇ ਸ਼ੋਅ ਦੇ ਆਯੋਜਕ (ਬਮਨ ਈਰਾਨੀ ਅਤੇ ਲਾਰਾ ਦੱਤਾ ਭੂਪਤਿ) ਦੇ ਵਿਚ ਪਹਿਲਾਂ ਤੋਂ ਹੀ ਆਪਸੀ ਨੋਕਝੋਕ ਹੁੰਦੀ ਹੈ। ਉਂਝ ਹੀ ਦੂਜੇ ਟ੍ਰੈਕ 'ਤੇ ਕਰਣ (ਕਰਣ ਜੌਹਰ) ਅਤੇ ਅਰਜੁਨ(ਕਰਨ ਜੌਹਰ) ਵਿਚ ਦੁਸ਼ਮਣੀ ਕਹਾਣੀ 'ਚ ਬਦਲਾਵ ਲਿਆਉਂਦੀ ਹੈ। ਬਹੁਤ ਸਾਰੇ ਟਵਿਸਟ ਟਰਨਸ ਆਉਂਦੇ ਹਨ ਅਤੇ ਅੰਤ 'ਚ ਇਕ ਰਿਜਲਟ ਆਉਂਦਾ ਹੈ।
ਕਿਉਂ ਦੇਖ ਸਕਦੇ ਹਾਂ ਫਿਲਮ
ਰਿਤੇਸ਼ ਦੇਸ਼ਮੁੱਖ ਅਤੇ ਦਿਲਜੀਤ ਦੋਸਾਂਜ ਤੁਹਾਨੂੰ ਸਭ ਤੋਂ ਜ਼ਿਆਦਾ ਹੱਸਾਉਂਦੇ ਹਨ। ਕਰਣ ਜੌਹਰ ਡਬਲ ਰੋਲ 'ਚ ਹਨ। ਰਾਣਾ ਡੱਗੁਬੱਤੀ ਦੇ ਜੋਕਸ, ਸ਼ੁਸ਼ਾਂਤ ਸਿੰਘ ਰਾਜਪੂਤ ਨੂੰ ਧੋਨੀ ਮੰਨਣ 'ਤੇ ਹੋਣ ਵਾਲੇ ਕਨਫਿਊਜ਼ਨ, ਦਿਲਜੀਤ ਦੋਸਾਂਝ ਦਾ ਹੱਦ ਤੋਂ ਜ਼ਿਆਦਾ ਫਿਲਮੀ ਹੋਣਾ ਫਿਲਮ ਨੂੰ ਮਜ਼ੇਦਾਰ ਬਣਾਉਂਦਾ ਹੈ। ਸੋਨਾਕਸ਼ੀ ਨੇ ਵੀ ਠੀਕਠਾਕ ਕੰਮ ਕੀਤਾ ਹੈ। ਬਮਨ ਈਰਾਨੀ ਅਤੇ ਲਾਰਾ ਦੱਤਾ ਨੇ ਵੀ ਸਹਿਜ ਅਭਿਨਯ ਕੀਤਾ ਹੈ।
ਬਾਕਸ ਆਫਿਸ
ਫਿਲਮ ਦਾ ਬਜਟ ਲਗਭਗ 30 ਕਰੋੜ ਦੱਸਿਆ ਜਾ ਰਿਹਾ ਹੈ ਜਿਸ 'ਚ ਪ੍ਰਾਡਕਸ਼ਨ ਕਾਸਟ 20 ਕਰੋੜ ਅਤੇ 10 ਕਰੋੜ ਦਾ ਪ੍ਰੋਮੋਸ਼ਨਲ ਕਾਸਟ ਹੈ। ਦੇਖਣਾ ਬੇਹੱਦ ਖਾਸ ਹੋਵੇਗਾ ਕਿ ਇਹ ਫਿਲਮ ਬਾਕਸ ਆਫਿਸ 'ਤੇ ਕਿੰਨੀ ਕਮਾਈ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News