Movie Review : 'ਦਿ ਐਕਸੀਡੈਂਟਲ...' ਨੇ ਰਾਜਨੀਤਿਕ ਫਿਲਮਾਂ ਲਈ ਖੋਲ੍ਹੇ ਦਰਵਾਜ਼ੇ

1/11/2019 1:07:16 PM

ਫਿਲਮ - ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ

ਸਟਾਰ ਕਾਸਟ - ਅਨੁਪਮ ਖੇਰ, ਅਕਸ਼ੈ ਖੰਨਾ, ਅਹਾਨਾ ਕੁਮਰਾ, ਅਰਜੁਨ ਮਾਥੁਰ 

ਨਿਰਦੇਸ਼ਕ - ਵਿਜੇ ਰਤਨਾਕਰ ਗੁੱਟੇ 

ਨਿਰਮਾਤਾ - ਸੁਨੀਲ ਬੋਹਰਾ, ਧਵਲ ਗਾਡਾ

2019 'ਚ ਰਿਲੀਜ਼ ਹੋਣ ਵਾਲੀਆਂ ਕੁਝ ਫਿਲਮਾਂ ਹਨ, ਜਿਨ੍ਹਾਂ ਦੀ ਚਰਚਾ 2018 ਤੋਂ ਸ਼ੁਰੂ ਹੋ ਚੁੱਕਾ ਸੀ ਕਿਉਂਕਿ ਇਨ੍ਹਾਂ 'ਚੋਂ ਕੁਝ ਫਿਲਮਾਂ ਵਿਵਾਦਾਂ 'ਤੇ ਹੀ ਬਣੀਆਂ ਹਨ ਤੇ ਕੁਝ ਵਿਵਾਦ ਪੈਦਾ ਕਰਨ ਵਾਲੀਆਂ ਹਨ। ਕੁਝ ਸਿੱਧੇ ਤੌਰ 'ਤੇ ਸਰਕਾਰਾਂ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵੀ ਇਨ੍ਹਾਂ 'ਚੋਂ ਹੀ ਇਕ ਹੈ, ਜੋ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਟਰੇਲਰ ਤੋਂ ਬਾਅਦ ਇਹ ਲਗਾਤਾਰ ਵਿਵਾਦਾਂ 'ਚ ਘਿਰੀ ਰਹੀ। ਸੰਜੇ ਬਾਰੂ ਦੀ ਕਿਤਾਬ 'ਤੇ ਆਧਾਰਿਤ ਹੈ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ', ਜਿਸ ਨੂੰ 'ਦਿ ਫਿਲਮ ਇਮੋਸ਼ਨਲ ਅੱਤਿਆਚਾਰ' ਅਤੇ 'ਬਦਮਾਸ਼ੀਆਂ' ਡਾਇਰੈਕਟ ਕਰ ਚੁੱਕੇ ਵਿਜੇ ਗੁੱਟੇ ਨੇ ਡਾਇਰੈਕਟ ਕੀਤਾ ਹੈ। ਖਾਸ ਗੱਲ ਇਹ ਹੈ ਕਿ ਗੁੱਟੇ ਇਕ ਖੰਡ ਦੇ ਕਾਰੋਬਾਰੀ ਰਤਨਾਕਰ ਗੁੱਟੇ ਦੇ ਪੁੱਤਰ ਹਨ, ਜੋ ਭਾਜਪਾ ਦੇ ਕਰੀਬੀ ਦੱਸੇ ਜਾਂਦੇ ਹਨ। ਰਤਨਾਕਰ ਗੁੱਟੇ ਨੇ ਸਾਲ 2014 ਵਿਚ ਭਾਜਪਾ ਦੀ ਟਿਕਟ 'ਤੇ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ।

ਕਹਾਣੀ
ਫਿਲਮ ਦੀ ਕਹਾਣੀ ਸਾਬਕਾ ਪੀ. ਐੱਮ. ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਕਿਤਾਬ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' 'ਤੇ ਆਧਾਰਿਤ ਹੈ। ਫਿਲਮ ਦੀ ਸ਼ੁਰੂਆਤ ਸਾਲ 2004 ਤੋਂ ਹੁੰਦੀ ਹੈ। ਇਸ ਸਾਲ ਐਨ. ਡੀ. ਏ. ਨੂੰ ਹਰਾ ਕੇ ਕਾਂਗਰਸ ਦੀ ਗਠਜੋੜ ਸਰਕਾਰ ਯੂ. ਪੀ. ਏ. ਨੇ ਆਮ ਚੋਣਾਂ ਜਿੱਤਿਆ ਸਨ। ਚੋਣਾਂ ਤੋਂ ਬਾਅਦ ਕਾਂਗਰਸ ਰਾਸ਼ਟਰਪਤੀ ਸੋਨੀਆ ਗਾਂਧੀ (ਸੂਜੈਨ ਬਰਨੇਟ) ਪੀ. ਐੱਮ. ਬਣਨ ਤੋਂ ਇਨਕਾਰ ਕਰ ਦਿੰਦੀ ਹੈ ਤੇ ਸਾਬਕਾ ਵਿਤ ਮੰਤਰੀ ਮਨਮੋਹਨ ਸਿੰਘ (ਅਨੁਪਮ ਖੇਰ) ਨੂੰ ਪੀ. ਐੱਮ. ਬਣਾਉਂਦੀ ਹੈ।

ਫਿਲਮ ਦਾ ਪਹਿਲਾ ਹਾਫ ਕਾਫੀ ਦਿਲਚਸਪ ਹੈ। ਪਹਿਲੇ ਹਾਫ ਪ੍ਰਾਈਮ ਮਨਿਸਟਰ ਆਫਿਸ ਅੰਦਰ ਲੈ ਜਾਂਦਾ ਹੈ। ਇਸ 'ਚ ਦਿਖਾਇਆ ਗਿਆ ਹੈ ਕਿਵੇਂ ਕੋਮਲ ਸੁਭਾਅ ਦੇ ਪੀ. ਐੱਮ. ਕਿਵੇਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ 'ਚ ਉਨ੍ਹਾਂ ਦਾ ਸਾਥ ਮੀਡੀਆ ਐਡਵਾਈਜ਼ਰ ਤੇ ਪੱਤਰਕਾਰ ਸੰਜੇ ਬਾਰੂ (ਅਕਸ਼ੈ ਖੰਨਾ) ਦਿੰਦੇ ਹਨ। ਬਾਰੂ ਪੀ. ਐੱਮ. ਦੇ ਭਾਸ਼ਣ ਲਿਖਦੇ ਹਨ। ਇਸ ਤੋਂ ਬਾਅਦ ਸਾਬਕਾ ਅਮਰੀਕੀ ਰਾਸ਼ਟਰਪਤੀ ਜੌਰਜ ਡਬਲ ਯੂ ਬੁਸ਼ ਨਾਲ ਨਿਊਕਲੀਅਰ ਡੀਲ ਦੀ ਗੱਲਬਾਤ ਕੀਤੀ। ਇਸ ਤੋਂ ਬਾਅਦ ਲੇਫਟ ਪਾਰਟੀ ਦਾ ਸਰਕਾਰ ਤੋਂ ਸਮਰਥਨ ਖਿੱਚਣਾ, ਪੀ. ਐੱਮ. ਨੂੰ ਸਵਾਲਾਂ ਦੇ ਘੇਰੇ 'ਚ ਲਿਆਉਣਾ। ਇਸ ਤੋਂ ਇਲਾਵਾ ਪਾਰਟੀ ਹਾਈ ਕਮਾਨ ਵਲੋਂ ਲਗਾਤਾਰ ਪ੍ਰੈਸ਼ਰ ਆਉਂਦਾ ਹੈ। ਇਹ ਫਿਲਮ ਦਾ ਅਹਿਮ ਹਿੱਸਾ ਹੈ। 

ਕਮਜ਼ੋਰ ਕੜੀਆਂ
ਫਿਲਮ ਦੇ ਡਾਇਰੈਕਟਰ ਵਿਜੇ ਰਤਨਾਕਰ ਗੁੱਟੇ ਜਿਥੇ ਪਹਿਲੇ ਹਾਫ 'ਚ ਕਹਾਣੀ ਨੂੰ ਬਖੂਬੀ ਪਰਦੇ 'ਤੇ ਉਤਾਰਨ 'ਚ ਕਾਮਯਾਬ ਰਹੇ ਉਥੇ ਹੀ ਦੂਜਾ ਹਾਫ ਕਾਫੀ ਨਿਰਾਸ਼ਾਜਨਕ ਹੋ ਜਾਂਦਾ ਹੈ। ਖਾਸ ਕਰਕੇ ਫਿਲਮ ਨਾਲ ਐਂਟਰਟੇਨਮੈਂਟ ਹੋਲੀ-ਹੋਲੀ ਗੁੰਮ ਹੋਣ ਲੱਗਦਾ ਹੈ। ਫਿਲਮ ਦਾ ਦੂਜਾ ਹਾਫ ਕਾਫੀ ਕਨਫਿਊਜ਼ਿੰਗ ਹੋਣ ਲੱਗਦਾ ਹੈ। ਖਾਸ ਕਰਕੇ ਉਨ੍ਹਾਂ ਲਈ, ਜਿੰਨ੍ਹਾਂ ਨੂੰ ਰਾਜਨੀਤਿਕ 'ਚ ਦਿਲਚਸਪੀ ਨਹੀਂ ਹੈ।

ਐਕਟਿੰਗ
'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੀ ਆਤਮਾ ਹੈ ਅਕਸ਼ੈ ਖੰਨਾ ਤੇ ਅਨੁਪਮ ਖੇਰ। ਅਕਸ਼ੈ ਖੰਨਾ ਨੇ ਆਪਣੀ ਅਦਾਕਾਰੀ ਨਾਲ ਸਾਬਿਤ ਕਰ ਦਿੱਤਾ ਹੈ ਕਿ ਕਿਉਂ ਉਹ ਇਸ ਕਿਰਦਾਰ ਲਈ ਪ੍ਰਫੈਕਟ ਸਨ। ਦੂਜੇ ਪਾਸੇ ਅਨੁਪਮ ਖੇਰ ਵੀ ਇਸ ਕਿਰਦਾਰ 'ਚ ਫਿੱਟ ਬੈਠੇ ਹਨ, ਜਿਵੇਂ ਇਕ ਸਮੇਂ ਤੋਂ ਬਾਅਦ ਤੁਸੀਂ ਐਕਟਰ ਨਹੀਂ ਕਿਰਦਾਰ ਨੂੰ ਹੀ ਦੇਖੋਗੇ। ਜਰਮਨ ਅਦਾਕਾਰਾ ਸੁਜੈਨ ਬਰਟਨ ਨੇ ਸੋਨੀਆ ਗਾਂਧੀ ਦੀ ਲੁੱਕ ਨੂੰ ਚੰਗੀ ਤਰ੍ਹਾਂ ਅਪਣਾਇਆ। ਪ੍ਰਿਯੰਕਾ ਗਾਂਧੀ ਦੇ ਕਿਰਦਾਰ 'ਚ ਅਹਾਨਾ ਕੁਮਰਾ ਤੇ ਰਾਹੁਲ ਗਾਂਧੀ ਦੇ ਕਿਰਦਾਰ 'ਚ ਅਰਜੁਨ ਮਾਥੁਰ ਨੂੰ ਜ਼ਿਆਦਾ ਸੀਨਜ਼ ਨਹੀਂ ਮਿਲੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News