Movie Review : ਸਿੱਖਿਆ ਪ੍ਰਣਾਲੀ 'ਤੇ ਤੰਜ ਕੱਸਦੀ ਹੈ 'ਵਾਏ ਚੀਟ ਇੰਡੀਆ'

1/18/2019 1:56:49 PM

ਫਿਲਮ — 'ਵਾਏ ਚੀਟ ਇੰਡੀਆ'

ਸਟਾਰ ਕਾਸਟ — ਇਮਰਾਨ ਹਾਸ਼ਮੀ ਤੇ ਸ਼੍ਰੇਆ ਧਨਵੰਤਰੀ

ਨਿਰਦੇਸ਼ਕ — ਸੌਮਿਕ ਸੈਨ

ਨਿਰਮਾਤਾ — ਭੂਸ਼ਣ ਕੁਮਾਰ ਤੇ ਅਤੁਲ ਕਸਬੇਕਰ

ਭਾਰਤੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕਈ ਫਿਲਮਾਂ ਬਣੀਆਂ ਹਨ। ਫਿਲਮ 'ਵਾਏ ਚੀਟ ਇੰਡੀਆ' ਵੀ ਇਸ ਲਿਸਟ 'ਚ ਸ਼ਾਮਲ ਹੋ ਗਈ ਹੈ ਪਰ ਇਥੇ ਗੱਲ ਹੋ ਰਹੀ ਹੈ ਸਿੱਖਿਆ ਪ੍ਰਣਾਲੀ 'ਚ ਵੱਡੀ ਗੜਬੜੀ ਚੀਟਿੰਗ ਦੀ। ਇਮਰਾਨ ਹਾਸ਼ਮੀ ਸਟਾਰਰ ਇਸ ਫਿਲਮ 'ਚ ਭਾਰਤੀ ਸਿੱਖਿਆ ਪ੍ਰਣਾਲੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੇ ਪ੍ਰੀਖਿਆ ਦੌਰਾਨ ਹੋਣ ਵਾਲੀ ਚੀਟਿੰਗ ਨੂੰ ਦਰਸਾਇਆ ਗਿਆ ਹੈ, ਜਿਸ ਨੂੰ ਚੀਟਿੰਗ ਮਾਫੀਆ ਅੰਜ਼ਾਮ ਦਿੰਦੇ ਹਨ। ਇਹ ਫਿਲਮ ਸਿੱਖਿਆ ਦੇ ਖੇਤਰ 'ਚ ਫੈਲੇ ਭ੍ਰਿਸ਼ਟਾਚਾਰ 'ਤੇ ਬਣੀ ਹੈ। ਫਿਲਮ 'ਚ ਇਮਰਾਨ ਨੈਗੇਟਿਵ ਭੂਮਿਕਾ 'ਚ ਹਨ, ਜੋ ਪੈਸੇ ਲੈ ਕੇ ਪੇਪਰਾਂ 'ਚ ਅਮੀਰ ਵਿਦਿਆਰਥੀਆਂ ਨੂੰ ਪਾਸ ਕਰਾਉਣ ਲਈ ਉਨ੍ਹਾਂ ਦੀ ਜਗ੍ਹਾ ਹੁਸ਼ਿਆਰ ਵਿਦਿਆਰਥੀਆਂ ਨੂੰ ਪੇਪਰ ਦੇਣ ਲਈ ਭੇਜਦਾ ਹੈ। ਫਿਲਮ ਦਾ ਨਿਰਦੇਸ਼ਕ ਸ਼ੌਮਿਕ ਸੇਨ ਨੇ ਕੀਤਾ ਹੈ। ਫਿਲਮ 'ਚ ਸ਼੍ਰੇਆ ਧਨਵੰਤਰੀ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ।

ਕਹਾਣੀ
ਰਾਕੇਸ਼ ਸਿੰਘ ਉਰਫ ਰੌਕੀ (ਇਮਰਾਨ ਹਾਸ਼ਮੀ) ਆਪਣੇ ਪਰਿਵਾਰ ਤੇ ਸੁਪਨਿਆਂ ਨੂੰ ਕਰਨ ਲਈ ਚੀਟਿੰਗ ਦੀ ਦੁਨੀਆ 'ਚ ਨਿਕਲ ਪੈਂਦੇ ਹਨ। ਰਾਕੇਸ਼ ਉਹ ਮਾਫੀਆ ਹੈ, ਜੋ ਸਿੱਖਿਆ ਢਾਂਚੇ ਦੀਆਂ ਕਮਜ਼ੋਰੀਆਂ ਦਾ ਖੂਬ ਫਾਇਦਾ ਚੁੱਕਦਾ ਹੈ। ਰਾਕੇਸ਼ ਗਰੀਬ ਤੇ ਚੰਗੇ ਤਰ੍ਹਾਂ ਪੜ੍ਹਨ ਵਾਲੇ ਬੱਚਿਆਂ ਨੂੰ ਇਸਤੇਮਾਲ ਕਰਦਾ ਹੈ। ਉਹ ਉਨ੍ਹਾਂ ਗਰੀਬ ਬੱਚਿਆਂ ਤੋਂ ਅਮੀਰ ਬੱਚਿਆਂ ਦੀ ਥਾਂ ਪੇਪਰ ਦਿਵਾਉਂਦਾ ਹੈ ਤੇ ਬਦਲੇ 'ਚ ਉਨ੍ਹਾਂ ਨੂੰ ਪੈਸੇ ਦਿੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਅਮੀਰ ਬੱਚਿਆਂ ਤੋਂ ਪੈਸੇ ਲੈ ਕੇ ਗਰੀਬ ਬੱਚਿਆਂ ਨੂੰ ਉਨ੍ਹਾਂ ਦੀ ਥਾਂ ਪੇਪਰ ਦਿਵਾ ਕੇ ਅਤੇ ਪੈਸੇ ਦੇ ਕੇ ਉਹ ਕੋਈ ਅਪਰਾਧ ਨਹੀਂ ਕਰ ਰਿਹਾ ਪਰ ਇਸੇ ਦੌਰਾਨ ਉਨ੍ਹਾਂ ਤੋਂ ਇਕ ਗੇਮ ਗਲਤ ਹੋ ਜਾਂਦੀ ਹੈ ਅਤੇ ਉਹ ਪੁਲਸ ਦੇ ਹੱਥੇ ਚੜ੍ਹ ਜਾਂਦੇ ਹਨ। ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਇਹ ਤਾਂ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। 

ਐਕਟਿੰਗ
ਇਮਰਾਨ ਹਾਸ਼ਮੀ ਦੀ ਐਕਟਿੰਗ 'ਚ ਕਾਫੀ ਮਿਚਊਰਿਟੀ ਦੇਖਣ ਨੂੰ ਮਿਲਦੀ ਹੈ। ਇਮਰਾਨ ਨੇ ਜਿਵੇਂ ਖੁਦ ਨੂੰ ਰਾਕੇਸ਼ ਦੇ ਕਿਰਦਾਰ 'ਚ ਢਾਲਿਆ ਹੈ, ਉਹ ਕਾਫੀ ਪ੍ਰਸ਼ੰਸਾਂਯੋਗ ਹੈ। ਇਸ ਫਿਲਮ ਦੇ ਜਰੀਏ ਡੈਬਿਊ ਕਰ ਰਹੀ ਸ਼੍ਰੇਆ ਨੇ ਵੀ ਆਪਣਾ ਕਿਰਦਾਰ ਵਧੀਆ ਢੰਗ ਨਾਲ ਨਿਭਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News