ਧੀ ਜ਼ੀਵਾ ਨਾਲ ਸਵਿਮਿੰਗ ਪੂਲ ''ਚ ਮਸਤੀ ਕਰਦੇ ਨਜ਼ਰ ਆਏ ਮਹਿੰਦਰ ਸਿੰਘ ਧੋਨੀ

9/13/2019 9:11:15 AM

ਮੁੰਬਈ (ਬਿਊਰੋ) — ਅਕਸਰ ਸਿਤਾਰਿਆਂ ਦੇ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਐੱਮ. ਐੱਸ. ਧੋਨੀ ਨਾਲ ਉਨ੍ਹਾਂ ਦੀ ਧੀ ਦੀਆਂ ਕੁਝਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਧੀ ਜ਼ੀਵਾ ਨਾਲ ਸਵਿਮਿੰਗ ਪੂਲ 'ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਇਹ ਤਸਵੀਰਾਂ ਧੋਨੀ ਦੀ ਧੀ ਜ਼ੀਵਾ ਦੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਹਨ ਤੇ ਨਾਲ ਹੀ ਲਿਖਿਆ ਗਿਆ ਹੈ 'ਬੇਬੀ ਸ਼ਾਰਕ..'।


ਦੱਸ ਦਈਏ ਇਹ ਅਕਾਊਂਟ ਜ਼ੀਵਾ ਦੇ ਪਾਪਾ ਤੇ ਮੰਮੀ ਹੈਂਡਲ ਕਰਦੇ ਹਨ। ਇਨ੍ਹਾਂ ਤਸਵੀਰਾਂ ਧੋਨੀ ਤੇ ਜ਼ੀਵਾ ਤੋਂ ਇਲਾਵਾ ਡੈਸ਼ਿੰਗ ਕ੍ਰਿਕੇਟਰ ਹਾਰਦਿਕ ਪਾਂਡਿਆ ਵੀ ਬਾਪ-ਧੀ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਵਰਲਡ ਕੱਪ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਟੀਮ ਇੰਡਿਆ ਤੋਂ ਦੂਰ ਸਨ ਪਰ ਉਹ ਭਾਰਤੀ ਸੈਨਾ 'ਚ ਆਪਣੀ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਐਂਡ ਸ਼ੂਟ ਕੀਤੀਆਂ ਨੇ ਤੇ ਹੁਣ ਉਹ ਆਪਣੀ ਧੀ ਜ਼ੀਵਾ ਦੇ ਨਾਲ ਸਮਾਂ ਬਿਤਾ ਰਹੇ ਹਨ। ਉਨ੍ਹਾਂ ਦੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਧੋਨੀ ਨੂੰ ਗਰਾਊਂਡ 'ਤੇ ਖੇਡਦੇ ਹੋਏ ਦੇਖਣ ਲਈ ਬੇਤਾਬ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News