''ਮੁਝ ਸੇ ਸ਼ਾਦੀ ਕਰੋਗੇ'' ਦੇਖ ਭੜਕੀ ਰਾਖੀ ਸਾਵੰਤ, ਸ਼ਹਿਨਾਜ਼ ''ਤੇ ਲਾਏ ਗੰਭੀਰ ਦੋਸ਼ (ਵੀਡੀਓ)

2/19/2020 2:32:37 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਦਾ ਸਵੈਂਬਰ ਹੋ ਰਿਹਾ ਹੈ। ਇਸ ਸ਼ੋਅ 'ਚ ਸ਼ਹਿਨਾਜ ਤੇ ਪਾਰਸ ਛਾਬੜਾ ਦਾ ਨੈਸ਼ਨਲ ਟੈਲੀਵਿਜ਼ਨ 'ਤੇ ਵਿਆਹ ਹੋਵੇਗਾ। ਹਾਲਾਂਕਿ ਸੱਚ ਇਹ ਹੈ ਕਿ ਸ਼ੋਅ 'ਚ ਕੋਈ ਵਿਆਹ ਨਹੀਂ ਹੋਣ ਵਾਲਾ ਹੈ। ਟੀ. ਵੀ. 'ਤੇ ਸਭ ਤੋਂ ਪਹਿਲਾਂ ਰਾਖੀ ਸਾਵੰਤ ਦਾ ਸਵੈਂਬਰ ਹੋਇਆ ਸੀ। ਰਾਖੀ ਸਾਵੰਤ ਤੋਂ ਬਾਅਦ ਰਾਹੁਲ ਮਹਾਜਨ, ਰਤਨ ਰਾਜਪੂਤ ਦਾ ਸਵੈਂਬਰ ਹੋਇਆ ਸੀ। 'ਮੁਝ ਸੇ ਸ਼ਾਦੀ ਕਰੋਗੇ' ਸ਼ੋਅ ਕਾਰਨ ਸ਼ਹਿਨਾਜ ਕੌਰ ਗਿੱਲ ਚਰਚਾ 'ਚ ਬਣੀ ਹੋਈ ਹੈ। ਹੁਣ ਰਾਖੀ ਸਾਵੰਤ ਨੇ ਇਕ ਵੀਡੀਓ ਸ਼ੇਅਰ ਕਰਕੇ ਸ਼ਹਿਨਾਜ ਕੌਰ ਗਿੱਲ ਦੇ ਵਿਆਹ 'ਤੇ ਗੱਲ ਕੀਤੀ ਹੈ। ਰਾਖੀ ਨੇ ਮੇਕਰਸ ਅਤੇ ਸ਼ਹਿਨਾਜ ਕੌਰ ਗਿੱਲ 'ਤੇ ਉਨ੍ਹਾਂ ਨੂੰ ਕਾਪੀ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਰਾਖੀ ਸਾਵੰਤ ਆਪਣੇ ਵੀਡੀਓ 'ਚ ਕਹਿ ਰਹੀ ਹੈ, ''ਓਏ ਸ਼ਹਿਨਾਜ ਦਾ ਸਵੈਂਬਰ ਹੋ ਰਿਹਾ ਹੈ। ਇਹ ਲੋਕ ਮੈਨੂੰ ਹੀ ਕਿਉਂ ਕਾਪੀ ਕਰਦੇ ਹਨ ਯਾਰ? ਮੈਨੂੰ ਪੁੱਛੇ ਬਿਨਾਂ ਸਵੈਂਬਰ ਹੋ ਰਿਹਾ ਹੈ। ਇਹ ਨਾਇਨਸਾਫੀ ਹੈ। ਨਾਮ, ਟਾਇਟਲ ਸਭ ਬਦਲ ਦਿੱਤਾ ਹੈ। ਇਸ ਤੋਂ ਬਾਅਦ ਰਾਖੀ ਸਾਵੰਤ ਨੇ ਸ਼ਹਿਨਾਜ ਗਿੱਲ ਦੀ ਤਾਰੀਫ ਵੀ ਕੀਤੀ। ਸ਼ਹਿਨਾਜ ਗਿੱਲ ਇਕ ਬਹੁਤ ਚੰਗੀ ਕੁੜੀ ਹੈ, ਮਾਸੂਮ ਹੈ ਅਤੇ ਕਿਊਟ ਹੈ। ਜਦੋਂ ਮੈਂ ਸ਼ੁਰੂਆਤ 'ਚ ਇੰਡਸਟਰੀ 'ਚ ਆਈ ਸੀ ਤਾਂ ਮੈਂ ਵੀ ਅਜਿਹੀ ਹੀ ਸੀ। ਮੈਂ ਚਲਾਕ ਬਾਅਦ 'ਚ ਬਣੀ। ਸਾਡੀ ਫਿਲਮ ਇਡੰਸਟਰੀ 'ਚ ਕੋਈ ਪਾਗਲ ਵੀ ਆਵੇਗਾ ਤਾਂ ਠੀਕ ਹੋ ਜਾਂਦਾ ਹੈ। ਸਨਾ ਨੂੰ ਆਲ ਦਿ ਬੈਸਟ। ਮੈਨੂੰ ਖੁਸ਼ੀ ਹੈ ਕਿ ਫਿਰ ਤੋਂ ਸਵੈਂਬਰ ਆ ਰਿਹਾ ਹੈ। ਦੇਖਦੇ ਹਾਂ ਸ਼ਹਿਨਾਜ ਕਿਸ ਨੂੰ ਸਲੈਕਟ ਕਰਦੀ ਹੈ। ਵੀਡੀਓ 'ਚ ਰਾਖੀ ਸਾਵੰਤ ਨੇ ਸਿਧਾਰਥ ਸ਼ੁਕਲਾ ਦੀ ਤਾਰੀਫ ਵੀ ਕੀਤੀ ਹੈ।''

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Feb 18, 2020 at 7:47am PST


ਇਸ ਤੋਂ ਇਲਾਵਾ ਰਾਖੀ ਸਾਵੰਤ ਨੇ ਕਿਹਾ, ''ਮੈਨੂੰ ਬੇਹੱਦ ਖੁਸ਼ੀ ਹੈ ਕਿ ਸਿਧਾਰਥ ਸ਼ੁਕਲਾ ਬਿੱਗ ਬੌਸ ਸੀਜ਼ਨ 13 ਜਿੱਤੇ। ਉਹ ਜਿੱਤਣ ਦੇ ਕਾਬਿਲ ਸਨ। ਅਸੀਂ ਉਨ੍ਹਾਂ ਲਈ ਬਹੁਤ ਸਾਰੇ ਵੋਟ ਕੀਤੇ ਹਨ। ਸਿਧਾਰਥ ਨੂੰ ਹੁਣ ਬਹੁਤ ਸਾਰੇ ਸ਼ੋਅਜ਼ ਕਰਨੇ ਹਨ। ਉਹ ਚੰਗੇ ਇਨਸਾਨ ਹਨ ਅਤੇ ਚੰਗੇ ਦੋਸਤ ਵੀ ਹਨ।''
ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਖਬਰ ਦਿੰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News