ਸ਼ਹਿਨਾਜ਼ ਤੇ ਪਾਰਸ ਦੇ ਸ਼ੋਅ ''ਤੇ ਲੱਗਾ ''ਕੋਰੋਨਾ'' ਦਾ ਗ੍ਰਹਿਣ

3/18/2020 4:43:45 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਨੂੰ ਸ਼ੁਰੂ ਹੋਏ ਕੁਝ ਹੀ ਦਿਨ ਹੋਏ ਹਨ ਪਰ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਜਲਦ ਹੀ ਇਹ ਸ਼ੋਅ ਬੰਦ ਹੋ ਸਕਦਾ ਹੈ। 'ਬਿੱਗ ਬੌਸ 13' ਦੇ ਕੰਟੈਸਟੈਂਟ ਪਾਰਸ ਛਾਬੜਾ ਤੇ ਸ਼ਹਿਨਾਜ਼ ਕੌਰ ਗਿੱਲ ਦੇ ਸਵੈ ਵਿਸ਼ੇ 'ਤੇ ਬਣਿਆ ਇਹ ਸ਼ੋਅ ਕੁਝ ਦਿਨਾਂ ਲਈ ਸੁਰਖੀਆਂ 'ਚ ਸੀ ਪਰ ਸ਼ੋਅ 'ਤੇ ਗ੍ਰਹਿਣ ਲੱਗਾ ਗਿਆ ਹੈ। ਮੰਨਿਆ ਜਾ ਰਿਹਾ ਹੈ ਦੁਨੀਅਭਰ 'ਚ ਫੈਲ ਰਹੇ ਕੋਰੋਨਾ ਵਾਇਰਸ ਦਾ ਅਸਰ ਸ਼ੋਅ 'ਤੇ ਪੈ ਰਿਹਾ ਹੈ ਤੇ ਕੋਰੋਨਾ ਦੀ ਵਜ੍ਹਾ ਨਾਲ ਸ਼ੋਅ ਜਲਦ ਹੀ ਆਫ ਏਅਰ ਹੋ ਸਕਦੇ ਹਨ। ਹਾਲਾਂਕਿ ਸ਼ੋਅ ਬੰਦ ਕਰਨ ਨੂੰ ਲੈ ਕੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 
 
 
 
 
 
 
 
 
 
 
 
 
 

Aloo bade karaare #Piyush #Khushi #vikasgupta #shehnazgill #sidharthshukla #biggboss13 #lostsouls #punjabicomedy #sidnaaz ka Emotional Attachment 🤣🤪

A post shared by Vikas Gupta (@lostboyjourney) on Mar 15, 2020 at 10:59pm PDT

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਟੀ. ਵੀ. ਤੇ ਫਿਲਮੀ ਸ਼ੂਟਿੰਗ 'ਤੇ ਰੋਕ ਲਗਾਈ ਗਈ ਹੈ ਅਤੇ ਇਸ ਵਜ੍ਹਾ ਨਾਲ ਸ਼ੋਅ ਦੀ ਸ਼ੂਟਿੰਗ ਨਹੀਂ ਹੋ ਰਹੀ। ਟਾਈਮਜ਼ ਆਫ ਇੰਡੀਆ ਦੀ ਇਕ ਖਬਰ ਅਨੁਸਾਰ 27 ਮਾਰਚ ਤੋਂ ਸ਼ੋਅ ਬੰਦ ਹੋ ਸਕਦਾ ਹੈ। ਸ਼ੂਟਿੰਗ 31 ਮਾਰਚ ਤੱਕ ਬੰਦ ਹੈ ਤੇ ਸ਼ੋਅ ਨਾਲ ਜੁੜੇ ਲੋਕ ਵੀ ਘਰਾਂ 'ਚ ਹਨ। ਸ਼ੋਅ ਦਾ ਹਿੱਸਾ ਰਹੇ ਟੀਮ ਮੈਂਬਰ ਦੀ ਪੋਸਟ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੋਅ ਬੰਦ ਹੋ ਸਕਦਾ ਹੈ।

 
 
 
 
 
 
 
 
 
 
 
 
 
 

What an experience and what an adventure #mujhseshaadikaroge #piyush #khushi #vikasgupta #shehnaazgill #paraschhabra

A post shared by Vikas Gupta (@lostboyjourney) on Mar 17, 2020 at 8:48am PDT

ਦੱਸ ਦਈਏ ਕਿ ਬੀ. ਐੱਮ. ਸੀ. 'ਚ ਫਿਲਮ ਸਿਟੀ 'ਚ ਸਾਰੇ ਸੀਰੀਅਲ ਦੀ ਸ਼ੂਟਿੰਗ ਬੰਦ ਕਰ ਦਿੱਤੀ ਹੈ। ਸੀਰੀਅਲ ਨੂੰ ਆਪਣੇ ਸ਼ੋਅ ਨੂੰ ਰਨ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਸ਼ੂਟਿੰਗ ਨਾ ਹੋਈ ਤਾਂ ਮੇਕਰਜ਼ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲ

ਇਹ ਵੀ ਪੜ੍ਹੋ: ਕੋਰੋਨਾ ਦਾ ਸੇਕ ਫਿਲਮਾਂ ਤਕ ਵੀ ਪੁੱਜਾ, 31 ਮਾਰਚ ਤਕ ਫਿਲਮਾਂ ਦੀਆਂ ਸ਼ੂਟਿੰਗਾਂ ਰੋਕਣ ਦਾ ਫੈਸਲਾਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News