ਧੀ ਸ਼ਹਿਨਾਜ਼ ਦੇ ਸ਼ੋਅ ਨੂੰ ਲੈ ਕੇ ਪਿਤਾ ਸੰਤੋਖ  ਨੇ ਚੈਨਲ ਨੂੰ ਦਿੱਤੀ ਧਮਕੀ, ਲਾਇਆ ਗੰਭੀਰ ਦੋਸ਼

2/17/2020 11:26:14 AM

ਜਲੰਧਰ (ਬਿਊਰੋ) : ਪੰਜਾਬ ਦੀ ਕੈਟਰੀਨਾ ਕੈਫ ਤੇ 'ਬਿੱਗ ਬੌਸ 13' ਦੀ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਬੇਟੀ ਦੀ ਵੈਡਿੰਗ ਰਿਐਲਿਟੀ ਸ਼ੋਅ ਦੀ ਮਨਜ਼ੂਰੀ ਨਹੀਂ ਦਿੱਤੀ ਹੈ, ਜਿਸ ਦਾ ਟਾਈਟਲ 'ਮੁਝਸੇ ਸ਼ਾਦੀ ਕਰੋਗੀ' ਹੈ। ਬਿੱਗ ਬੌਸ ਦੇ ਕੰਟੈਸਟੈਂਟ ਪਾਰਸ ਛਾਬੜਾ ਤੇ ਸ਼ਹਿਨਾਜ਼ ਗਿੱਲ ਦਾ ਅਗਲਾ ਵੈਡਿੰਗ ਰਿਐਲਿਟੀ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਦਾ ਪਹਿਲਾਂ ਪ੍ਰੋਮੋ ਜਾਰੀ ਕਰਨ ਤੋਂ ਬਾਅਦ ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਹੈ ਕਿ ਉਹ ਸ਼ੋਅ ਨੂੰ ਪ੍ਰਸਾਰਿਤ ਨਹੀਂ ਹੋਣ ਦੇਣਗੇ।

 
 
 
 
 
 
 
 
 
 
 
 
 
 

@shehnaazgill ko chahiye ek aisa hubby jo na mila ho kisi ko kabhi. 💑 Baniye inki shaadi ka hissa 17 Feb se, Mon-Fri raat 10:30 baje sirf #Colors par. #MujhseShaadiKaroge Anytime on @voot

A post shared by Colors TV (@colorstv) on Feb 15, 2020 at 3:38am PST

ਸ਼ਹਿਨਾਜ਼ ਦੇ ਪਿਤਾ ਨੇ ਦੇਸੀ ਮਾਰਟਨੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਸ਼ੋਅ ਬਿੱਗ ਬੌਸ ਦਾ ਹੀ ਅਗਲਾ ਹਿੱਸਾ ਹੈ ਤੇ ਇਹ ਕਿ ਉਨ੍ਹਾਂ ਦੀ ਬੇਟੀ ਦੇ ਕਰੀਅਰ ਨੂੰ ਪ੍ਰਭਾਵਿਤ ਕਰ ਸਕਦਾ ਹੈ। 'ਮੁਝਸੇ ਸ਼ਾਦੀ ਕਰੋਗੇ' ਦਾ 17 ਫਰਵਰੀ ਨੂੰ ਪ੍ਰੀਮੀਅਰ ਹੋਣਵਾਲਾ ਹੈ। ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਕਿ ਉਹ ਕਲਰਸ ਟੀ. ਵੀ. ਨਾਲ ਮਿਲ ਕੇ ਗੱਲ ਕਰਨਗੇ ਤੇ ਜੇ ਚੈੱਨਲ ਨਹੀਂ ਮੰਨਦਾ ਤਾਂ ਉਹ ਆਗੂਆਂ ਦੀ ਮਦਦ ਲੈਣਗੇ। ਉਨ੍ਹਾਂ ਦਾ ਕਹਿਣਾ ਹੈ, ''ਜੇ ਮੇਰੀ ਬੇਟੀ ਨੂੰ ਵਿਆਹ 'ਤੇ ਅਧਾਰਿਤ ਸ਼ੋਅ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਤਾਂ ਮੈਂ ਸ਼ਿਵਸੈਨਾ ਦੀ ਮਦਦ ਲਵਾਂਗਾ।'' ਇਸ ਬਾਰੇ ਚ ਦੱਸਦਿਆਂ ਉਨ੍ਹਾਂ ਨੇ ਅੱਗੇ ਕਿਹਾ, ''ਸਨਾ ਦੀ ਛਵੀ ਕੈਟਰੀਨਾ ਕੈਫ ਦੀ ਬਣਾਉਣ ਦੀ ਬਜਾਏ, ਉਹ ਰਾਖੀ ਸਾਵੰਤ ਦੀ ਤਰ੍ਹਾਂ ਉਸ ਦੀ ਛਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ, ਇਹ ਸਮੱਸਿਆ ਜਾਣਬੁੱਝ ਕੇ ਕੀਤੀ ਗਈ ਹੈ ਕਿਉਂਕਿ ਉਹ ਜਾਣਦੇ ਸਨ ਕਿ ਮੇਰੀ ਬੇਟੀ ਦੇ ਬਹੁਤ ਜ਼ਿਆਦਾ ਫੈਨਜ਼ ਹਨ ਤੇ ਉਹ ਬਿੱਗ ਬੌਸ 13 ਦੇ ਹੋਰ ਕੰਟੈਸਟੈਂਟ ਦੀ ਤੁਲਨਾ 'ਚ ਬਹੁਤ ਅੱਗੇ ਹੈ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News