ਪਾਰਸ ਛਾਬੜਾ ਨੂੰ ਵਿਆਹ ਲਈ ਆਇਆ ਇਨ੍ਹਾਂ ਦੋ ਕੁੜੀਆਂ ਦਾ ਰਿਸ਼ਤਾ (ਵੀਡੀਓ)

2/18/2020 11:01:52 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਬਾਹਰ ਆ ਕੇ ਹੁਣ ਪਾਰਸ ਛਾਬੜਾ ਤੇ ਸ਼ਹਿਨਾਜ਼ ਗਿੱਲ ਆਪਣੇ ਨਵੇਂ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਦੀ ਸ਼ੂਟਿੰਗ 'ਚ ਰੁੱਝ ਗਏ ਹਨ। ਕਲਰਜ਼ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ 'ਮੁਝਸੇ ਸ਼ਾਦੀ ਕਰੋਗੇ' ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਮਨੀਸ਼ ਪਾਲ ਪਾਰਸ ਦੇ ਸਵੰਬਰ 'ਚ ਹਿੱਸਾ ਲੈਣ ਆਈਆਂ ਦੋ ਕੁੜੀਆਂ ਨੂੰ ਪਾਰਸ ਛਾਬੜਾ ਮਿਲਵਾਉਂਦੇ ਹਨ। ਦੱਸ ਦਈਏ ਕਿ ਮਨੀਸ਼ ਪਾਲ 'ਮੁਝਸੇ ਸ਼ਾਦੀ ਕਰੋਗੇ' ਨੂੰ ਹੋਸਟ ਕਰ ਰਹੇ ਹਨ। ਹਾਲਾਂਕਿ, ਇਸ ਤੋਂ ਪਹਿਲਾਂ ਆਈਆਂ ਸਨ ਕਿ ਸਿਧਾਰਥ ਸ਼ੁਕਲਾ 'ਮੁਝਸੇ ਸ਼ਾਦੀ ਕਰੋਗੇ' ਨੂੰ ਹੋਸਟ ਕਰ ਸਕਦੇ ਹਨ।
 

ਸੰਜਨਾ ਤੇ ਹੀਨਾ ਆਈ ਸਵੰਬਰ 'ਚ
ਇਸ ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ, ''ਪਾਰਸ ਛਾਬੜਾ ਨਿਕਲ ਗਏ ਹਨ। ਆਪਣੀ ਲਾੜੀ ਦੀ ਤਲਾਸ਼ 'ਚ ਕੌਣ ਜਿੱਤੇਗਾ ਉਨ੍ਹਾਂ ਦਾ ਦਿਲ।' ਸ਼ੋਅ 'ਚ ਮਾਡਲ ਤੇ ਅਦਾਕਾਰਾ ਸੰਜਨਾ ਗਲਰਾਣੀ ਨੂੰ ਸਭ ਤੋਂ ਪਹਿਲਾਂ ਮਿਲਵਾਇਆ ਜਾਂਦਾ ਹੈ। ਸੰਜਨਾ ਗਲਰਾਣੀ ਕੱਨੜ, ਫਿਲਮਾਂ ਦੀ ਅਦਾਕਾਰਾ ਹੈ। 2017 'ਚ ਉਨ੍ਹਾਂ ਦੀ ਇਕ ਫਿਲਮ ਆਈ ਸੀ 'ਦੰਡੁਪਾਲਯਾ-2'। ਇਸ ਫਿਲਮ 'ਚ ਸੰਜਨਾ ਦੇ ਕੁਝ ਬੋਲਡ ਸੀਨ ਲੀਕ ਹੋ ਗਏ ਸਨ। ਇਸ ਤੋਂ ਬਾਅਦ ਪਾਰਸ ਦੇ ਸਵੰਬਰ ਲਈ ਦੂਜੀ ਲੜਕੀ ਹੀਨਾ ਆਉਂਦੀ ਹੈ। ਜਲਦ ਖੁਲਾਸਾ ਹੋ ਜਾਵੇਗਾ ਕਿ ਕਿਹੜੀ-ਕਿਹੜੀ ਕੁੜੀਆਂ ਪਾਰਸ ਨਾਲ ਵਿਆਹ ਕਰਨ ਲਈ ਇਸ ਸ਼ੋਅ 'ਚ ਜਾਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News