ਜਸਲੀਨ ਨੇ ਵੀਡੀਓ ਸ਼ੇਅਰ ਕਰਕੇ ਦਿੱਤਾ ਹੇਟਰਸ ਨੂੰ ਜਵਾਬ, ਸ਼ਾਰਟ ਡਰੈੱਸ ਨੂੰ ਲੈ ਕੇ ਹੋਈ ਸੀ ਟਰੋਲ

2/23/2020 3:07:55 PM

ਮੁੰਬਈ(ਬਿਊਰੋ)-  ਬਿੱਗ ਬੌਸ ਫੇਮ ਜਸਲੀਨ ਮਠਾਰੂ ਨੇ ਕਲਰਸ 'ਤੇ ਆਉਣ ਵਾਲੇ ਸ਼ੋਅ ‘ਮੁਝ ਸੇ ਸ਼ਾਦੀ ਕਰੋਗੇ’ 'ਚ ਐਂਟਰੀ ਕਰ ਚੁੱਕੀ ਹੈ। ਉਸ ਦੀ ਐਂਟਰੀ ਕਾਫੀ ਹੈਰਾਨ ਕਰਨ ਵਾਲੀ ਹੈ ਪਰ ਲੋਕਾਂ ਦੀ ਉਤਸੁਕਤਾ ਵੀ ਸ਼ੋਅ 'ਚ ਵਧ ਗਈ ਹੈ। ਅਨੂਪ ਜਲੋਟਾ ਨਾਲ ਕਥਿਤ ਤੌਰ 'ਤੇ ਰਿਲੇਸ਼ਨਸ਼ਿਪ ਸਬੰਧੀ ਖਬਰਾਂ 'ਚ ਰਹੀ। ਜਸਲੀਨ ਇਕ ਵਾਰ ਫਿਰ ਖਬਰਾਂ 'ਚ ਛਾਈ ਹੋਈ ਹੈ। ਸ਼ੋਅ ਵਿਚ ਜਸਲੀਨ ਦੀ ਐਂਟਰੀ ਨਾਲ ਸ਼ੋਅ ਦੀ ਮੁਕਾਬਲੇਬਾਜ਼ ਸੰਜਨਾ ਅਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵਿਚ ਉਸ ਦੀ ਡ੍ਰੈਸਿੰਗ ਸੈਂਸ ਸਬੰਧੀ ਵੀ ਕੁਮੈਂਟ ਕੀਤੇ ਗਏ। ਹਾਲਾਂਕਿ, ਜਸਲੀਨ ਨੇ ਸ਼ੋਅ 'ਚ ਸੰਜਨਾ ਨੂੰ ਤਾਂ ਜਵਾਬ ਦਿੱਤਾ ਹੀ ਨਾਲ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਟਰੋਲਰਜ਼ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ। ਜਸਲੀਨ ਵੱਲੋਂ ਪੋਸਟ ਕੀਤੀ ਗਈ ਵੀਡੀਓ 'ਚ ਉਸ ਨੂੰ ਟਰੋਲ ਕਰਨ ਵਾਲੇ ਲੋਕਾਂ ਨੂੰ ਸਮਝਾ ਰਹੀ ਹੈ। ਉਸ ਨੇ ਵੀਡੀਓ 'ਚ ਇਕ ਟੀ-ਸ਼ਰਟ ਪਹਿਨੀ ਹੋਈ ਹੈ, ਜਿਸ 'ਤੇ 'HATERS' ਲਿਖਿਆ ਹੋਇਆ ਹੈ। ਉਹ ਕਹਿ ਰਹੀ ਹੈ ਕਿ ਇਹ ਵੀਡੀਓ ਉਨ੍ਹਾਂ ਲਈ ਹੀ ਹੈ। ਉਸ ਤੋਂ ਬਾਅਦ ਵੀਡੀਓ 'ਚ ਕਹਿ ਰਹੀ ਹੈ, 'ਇਹ ਵੀਡੀਓ ਹੇਟਰਸ ਲਈ ਹੈ। ਤੁਸੀਂ ਲੋਕ ਬਿਨਾਂ ਪੇਮੈਂਟ ਦੇ ਮੇਰੀ ਪ੍ਰੋਫਾਈਲ 'ਤੇ ਆਉਂਦੇ ਹੋ। ਮੈਨੂੰ ਚੈੱਕ ਆਊਟ ਕਰਦੇ ਹੋ, ਬੁਰਾ-ਭਲਾ ਕਹਿੰਦੇ ਹੋ, ਅਜਿਹਾ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਇਨ੍ਹਾਂ ਹਰਕਤਾਂ ਨਾਲ ਮੈਨੂੰ ਹੋਰ ਉਤਸ਼ਾਹ ਮਿਲਦਾ ਹੈ ਕਿ ਕੁਝ ਹੋਰ ਕਰ ਕੇ ਦਿਖਾਵਾਂ?'

 
 
 
 
 
 
 
 
 
 
 
 
 
 

Haters🤗

A post shared by Jasleen Matharu (@jasleenmatharu) on Feb 21, 2020 at 9:36pm PST


ਇਸ ਤੋਂ ਅੱਗੇ ਜਸਲੀਨ ਨੇ ਕਿਹਾ, 'ਤੁਹਾਡੀਆਂ ਇਨ੍ਹਾਂ ਹਰਕਤਾਂ ਨਾਲ ਕੁਝ ਨਹੀਂ ਹੋਵੇਗਾ। ਜਾਓ ਅਤੇ ਆਪਣੇ ਕਰੀਅਰ 'ਤੇ ਫੋਕਸ ਕਰੋ। ਪੈਸੇ ਕਮਾਓ, ਉਹ ਤੁਹਾਡੇ ਲਈ ਚੰਗਾ ਹੈ। ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਵੀ ਨਾ ਕਰੋ। ਉਂਝ ਹੇਟਰਸ ਜੋ ਕਰ ਰਹੇ ਹਨ, ਉਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਦੱਸ ਦੇਈਏ ਕਿ ਹਾਲ ਹੀ ਜਸਲੀਨ ਪਾਰਸ ਨਾਲ ਟੀ. ਵੀ. ਸਕਰੀਨ 'ਤੇ ਰੋਮਾਂਸ ਕਰਦੀ ਨਜ਼ਰ ਆਈ ਸੀ ਤੇ ਪਾਰਸ ਨੂੰ ਇੰਪ੍ਰੈੱਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News