ਮੁਕੇਸ਼ ਚੰਦਰ ਮਾਥੁਰ ਦੀ ਮੌਤ ਨਾਲ ਪੂਰੀ ਤਰ੍ਹਾਂ ਟੁੱਟ ਗਏ ਸਨ ਰਾਜ ਕਪੂਰ

7/22/2018 11:58:01 AM

ਮੁੰਬਈ (ਬਿਊਰੋ)— ਲੱਖਾਂ ਕਰੋੜਾਂ ਦਿਲਾਂ ਨੂੰ ਆਪਣੀ ਗਾਇਕੀ ਨਾਲ ਛੂਹ ਲੈਣ ਵਾਲੇ ਗਾਇਕ ਮੁਕੇਸ਼ ਨੇ ਇਕ ਤੋਂ ਵਧ ਕੇ ਇਕ ਗੀਤ ਗਾਏ ਹਨ। ਜੋ ਅਜੋਕੇ ਦੌਰ ਵਿਚ ਵੀ ਲੋਕਾਂ ਦੀ ਜੁਬਾਨਾਂ 'ਤੇ ਚੜ੍ਹੇ ਹੋਏ ਹਨ। 22 ਜੁਲਾਈ 1923 ਨੂੰ ਦਿੱਲੀ ਵਿਚ ਜਨਮੇ ਮੁਕੇਸ਼ ਦਾ ਪੂਰਾ ਨਾਮ ਮੁਕੇਸ਼ ਚੰਦਰ ਮਾਥੁਰ ਸੀ। ਹਿੰਦੀ ਸਿਨੇਮਾ ਵਿਚ ਮੁਕੇਸ਼ ਦੀ ਆਵਾਜ਼ ਦਾ ਅਜਿਹਾ ਜਾਦੂ ਛਾਇਆ ਕਿ ਕਈ ਦਰਸ਼ਕਾਂ ਤੱਕ ਉਹ ਗਾਇਕੀ ਦੀ ਦੁਨੀਆ 'ਚ ਰਾਜ਼ ਕਰਦੇ ਰਹੇ। ਮੁਕੇਸ਼ ਦੀ ਆਵਾਜ਼ ਨੂੰ ਪਹਿਲੀ ਵਾਰ ਪਛਾਣਿਆਂ ਉਨ੍ਹਾਂ ਦੇ ਇਕ ਦੂਰ ਦੇ ਰਿਸ਼ਤੇਦਾਰ ਮੋਤੀਲਾਲ ਨੇ। ਦਰਅਸਲ ਮੁਕੇਸ਼ ਉਨ੍ਹਾਂ ਦੀ ਭੈਣ ਦੇ ਵਿਆਹ 'ਚ ਗੀਤ ਗਾ ਰਹੇ ਸਨ। ਮੋਤੀਲਾਲ ਮੁਕੇਸ਼ ਨੂੰ ਮੁੰਬਈ ਲੈ ਆਏ ਅਤੇ ਇੱਥੇ ਉਨ੍ਹਾਂ ਨੇ ਰਿਆਜ ਦਾ ਪੂਰਾ ਇੰਤਜ਼ਾਮ ਕੀਤਾ।

ਉਂਝ ਤਾਂ ਮੁਕੇਸ਼ ਨੇ ਕਈ ਐਕਟਰਸ ਨੂੰ ਆਪਣੀ ਆਵਾਜ਼ ਦਿੱਤੀ ਪਰ ਉਨ੍ਹਾਂ ਦੇ  ਗਾਏ ਗੀਤਾਂ ਨੂੰ ਸਭ ਤੋਂ ਜ਼ਿਆਦਾ ਰਾਜ ਕਪੂਰ ਨਾਲ ਹਿੱਟ ਹੋਏ। ਮੁਕੇਸ਼ ਦੀ ਆਵਾਜ਼ ਨੇ ਤਾਂ ਜਿਵੇਂ ਰਾਜ ਕਪੂਰ ਦੇ ਕਰੀਅਰ 'ਚ ਵੀ ਜਾਦੂ ਹੀ ਫੂੰਕ ਦਿੱਤਾ ਸੀ। ਰਾਜ ਕਪੂਰ  ਲਈ ਮੁਕੇਸ਼ ਨੇ ਇਨ੍ਹੇ ਸਾਰੇ ਗੀਤ ਗਾਏ ਕਿ ਉਨ੍ਹਾਂ ਨੂੰ ਰਾਜ ਕਪੂਰ ਦੀ ਆਵਾਜ਼ ਕਿਹਾ ਜਾਣ ਲੱਗਾ। 'ਜੀਨਾ ਜਹਾ ਮਰਨਾ ਜਹਾ','ਜੀਨਾ ਇਸੀ ਕਾ ਨਾਮ ਹੈ' ਤੋਂ ਲੈ ਕੇ 'ਸੱਜਣ ਰੇ ਝੂਠ ਮਤ ਬੋਲੋ' ਅਤੇ 'ਦੋਸਤ ਦੋਸਤ ਨਾ ਰਹਾ' ਵਰਗੇ ਬਹੁਤ ਸਾਰੇ ਅਜਿਹੇ ਗੀਤ ਗਾਏ ਹਨ ਜਿਸ ਨਾਲ ਰਾਜ ਕਪੂਰ ਦੇ ਕਰੀਅਰ ਨੂੰ ਨਵੀਆਂ ਉੱਚਾਈਆਂ 'ਤੇ ਪਹੁੰਚਾਇਆ।

ਮੁਕੇਸ਼ ਨੇ ਫਿਲਮਾਂ ਵਿਚ ਗਾਇਕੀ ਦੇ ਨਾਲ ਐਕਟਿੰਗ 'ਚ ਵੀ ਹੱਥ ਅਜ਼ਮਾਇਆ। ਫਿਲਮ 'ਨਿਰਦੋਸ਼' (1941) ਤੋਂ ਮੁਕੇਸ਼ ਨੇ ਆਪਣਾ ਐਕਟਿੰਗ ਡੈਬਿਊ ਕੀਤਾ ਸੀ। ਮੁਕੇਸ਼ ਨੇ ਇਸ ਤੋਂ ਬਾਅਦ ਕੁਝ ਹੋਰ ਫਿਲਮਾਂ ਵਿਚ ਵੀ ਐਕਟਿੰਗ ਕੀਤੀ ਪਰ ਉਹ ਸਫਲ ਨਾ ਹੋ ਸਕੇ। 1976 'ਚ ਅਮਰੀਕਾ 'ਚ ਮੁਕੇਸ਼ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਕਿਹਾ ਜਾਂਦਾ ਹੈ ਕਿ ਮੁਕੇਸ਼ ਦੀ ਮੌਤ ਦੀ ਖਬਰ ਨਾਲ ਸਭ ਤੋਂ ਜ਼ਿਆਦਾ ਸਦਮਾ ਰਾਜ ਕਪੂਰ ਨੂੰ ਪਹੁੰਚਿਆ ਸੀ। ਉਨ੍ਹਾਂ ਨੇ ਕਿਹਾ,'' ਮੁਕੇਸ਼ ਦੇ ਜਾਨ ਨਾਲ ਮੇਰੀ ਆਵਾਜ਼ ਅਤੇ ਆਤਮਾ ਦੋਵੇਂ ਚਲੀਆਂ ਗਈਆਂ।''
Image result for mukesh
ਅਮਰੀਕਾ 'ਚ ਮੁਕੇਸ਼ ਦਾ ਕਾਨਸਰਟ ਸੀ। ਸਵੇਰੇ-ਸਵੇਰੇ ਉੱਠ ਕੇ ਤਿਆਰੀ ਕਰ ਰਹੇ ਸੀ ਕਿ ਅਚਾਨਕ ਹੀ ਉਨ੍ਹਾਂ ਦੇ ਸੀਨੇ 'ਚ ਦਰਦ ਉੱਠਿਆ। ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਅੱਜ ਚਾਹੇ ਹੀ ਮੁਕੇਸ਼ ਇਸ ਦੁਨੀਆ 'ਚ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਦੀ ਸੁਰੀਲੀ ਆਵਾਜ਼ ਸਾਡੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News