18 ਸਾਲਾ ਲੜਕੀ ਦੇ ਪਿਆਰ 'ਚ ਪਾਗਲ ਸਨ ਮੁਕੇਸ਼, ਵਿਆਹ ਤੋਂ ਪਹਿਲਾਂ ਝਲਿਆ ਸੀ ਪਰਿਵਾਰ ਦਾ ਵਿਰੋਧ

8/27/2019 12:13:09 PM

ਮੁੰਬਈ (ਬਿਊਰੋ)— 'ਕਭੀ ਕਭੀ ਮੇਰੇ ਦਿਲ ਮੇਂ', 'ਸਾਵਨ ਕਾ ਮਹੀਨਾ', 'ਕਹੀਂ ਦੂਰ ਜਬ ਦਿਲ ਢੱਲ ਜਾਏ', 'ਦੋਸਤ ਦੋਸਤ ਨਾ ਰਹਾ' ਅਤੇ 'ਮੈਂਨੇ ਤੇਰੇ ਲੀਏ' ਵਰਗੇ ਸੁਪਰਹਿੱਟ ਗੀਤਾਂ ਦੀ ਗੂੰਜ ਅੱਜ ਵੀ ਬਾਲੀਵੁੱਡ ਵਿਚ ਸੁਣਾਈ ਦਿੰਦੀ ਹੈ। ਇਹ ਉਹ ਗੀਤ ਹਨ ਜਿਨ੍ਹਾਂ ਨੂੰ ਨਾ ਸਿਰਫ ਮੁਕੇਸ਼ ਨੇ ਆਪਣੀ ਆਵਾਜ਼ ਦਿੱਤੀ ਸਗੋਂ ਹਿੰਦੀ ਸਿਨੇਮਾਜਗਤ ਵਿਚ ਹਮੇਸ਼ਾ ਲਈ ਰੋਸ਼ਨ ਕਰ ਦਿੱਤਾ।  ਮੁਕੇਸ਼ ਦੀ 27 ਅਗਸਤ ਨੂੰ ਡੈੱਥ ਐਨੀਵਰਸਰੀ ਹੈ ਤਾਂ ਆਓ ਜਾਣਦੇ ਹਾਂ ਇਸ ਮੌਕੇ 'ਤੇ ਅਸੀਂ  ਮੁਕੇਸ਼ ਦੀ ਲਵ ਸਟੋਰੀ ਬਾਰੇ।

PunjabKesari
ਮੁਕੇਸ਼ ਦਾ ਜਨਮ ਦਿੱਲੀ ਵਿਚ 22 ਜੁਲਾਈ 1923 ਨੂੰ ਹੋਇਆ ਸੀ। ਮੁਕੇਸ਼ ਦਾ ਬਾਲੀਵੁੱਡ ਵਿਚ ਸਫਰ ਜਿਨ੍ਹਾਂ ਰੋਚਕ ਰਿਹਾ ਉਨ੍ਹੀਂ ਹੀ ਰੋਚਕ ਉਨ੍ਹਾਂ ਦੀ ਲਵ ਲਾਈਫ ਵੀ ਰਹੀ। ਕਿਹਾ ਜਾਂਦਾ ਹੈ ਕਿ 1940 ਦੇ ਵਿਚਕਾਰ ਮੁਕੇਸ਼ ਨੂੰ ਸਰਲ ਤ੍ਰਿਵੇਦੀ ਰਾਇਚੰਦ ਨਾਲ ਪਿਆਰ ਹੋ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਪ੍ਰੇਮਿਕਾ ਸਰਲ ਦੀ ਉਮਰ ਸਿਰਫ਼ 18 ਸਾਲ ਸੀ।

PunjabKesari
ਕਿਹਾ ਜਾਂਦਾ ਹੈ ਕਿ ਮੁਕੇਸ਼ ਦਾ ਪਰਿਵਾਰ ਇਨ੍ਹਾਂ ਦੋਵਾਂ ਦੇ ਰਿਸ਼ਤੇ ਦੇ ਬਿਲਕੁੱਲ ਖਿਲਾਫ ਸੀ। ਇਸ ਦੇ ਪਿੱਛੇ ਦੀ ਵਜ੍ਹਾ ਸਰਲ ਦਾ ਗੁਜਰਾਤੀ ਬ੍ਰਾਹਮਣ ਪਰਿਵਾਰ ਨਾਲ ਤਾਲੁਕ ਰੱਖਣਾ ਸੀ ਤਾਂ ਉਥੇ ਹੀ ਦੂਜਾ ਮੁਕੇਸ਼ ਦੀ ਗਾਇਕੀ ਸੀ।

PunjabKesari
ਮੁਕੇਸ਼ ਅਤੇ ਸਰਲ ਦਾ ਪਿਆਰ ਇੰਨ੍ਹਾਂ ਡੂੰਘਾ ਸੀ ਕਿ ਦੋਵੇਂ ਇਕ-ਦੂੱਜੇ ਬਿਨ੍ਹਾਂ ਨਹੀਂ ਰਹਿ ਸਕਦੇ ਸਨ। ਬਾਕੀ ਸਾਰੀਆਂ ਚੀਜ਼ਾਂ ਦੀ ਪਰਵਾਹ ਕੀਤੇ ਬਿਨ੍ਹਾਂ ਮੁਕੇਸ਼ ਅਤੇ ਸਰਲ ਨੇ ਭੱਜਣ ਦਾ ਫੈਸਲਾ ਕੀਤਾ ਅਤੇ 1946 ਵਿਚ ਵਿਆਹ ਕਰਵਾ ਲਿਆ। ਦੋਵਾਂ ਦੇ 5 ਬੱਚੇ ਹਨ।
PunjabKesari
ਮੁਕੇਸ਼ ਦੇ ਬੇਟੇ ਨਿਤਿਨ ਮੁਕੇਸ਼ ਪਲੇਬੈਕ ਸਿੰਗਰ ਹੈ ਅਤੇ ਕਈ ਫਿਲਮਾਂ ਵਿਚ ਆਪਣੀ ਆਵਾਜ਼ ਦੇ ਚੁੱਕੇ ਹਨ।  ਦੱਸ ਦੇਈਏ ਕਿ ਮੁਕੇਸ਼ ਨੇ ਜ਼ਿਆਦਾਤਰ ਗੀਤ ਰਾਜ ਕਪੂਰ ਲਈ ਹੀ ਗਾਏ ਹਨ। ਇਨ੍ਹਾਂ ਗੀਤਾਂ ਵਿਚ 'ਮੇਰੇ ਟੂਟੇ ਹੋਏ ਦਿਲ ਸੇ', 'ਦੁਨੀਆ ਬਨਾਣੇਵਾਲੇ', 'ਕਿਸੀ ਕੀ ਮੁਸਕੁਰਾਹਟੋਂ ਪੇ ਹੋ ਨਿਸਾਰ' ਅਤੇ 'ਅਵਾਰਾ ਹੂ' ਗੀਤ ਸ਼ਾਮਿਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News