ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਇਨ੍ਹਾਂ ਸਿਨੇਮਾਘਰਾਂ ''ਚ ਰਿਲੀਜ਼ ਹੋਵੇਗੀ ''ਮੁਕਲਾਵਾ''
5/17/2019 7:40:07 PM
ਜਲੰਧਰ (ਬਿਊਰੋ) — ਬਹੁ-ਚਰਚਿਤ ਪੰਜਾਬੀ ਫਿਲਮ 'ਮੁਕਲਾਵਾ' 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਟਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ ਤੇ ਦਰਸ਼ਕ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 'ਮੁਕਲਾਵਾ' ਫਿਲਮ ਨੂੰ ਜਿਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਹੋਰਨਾਂ ਸੂਬਿਆਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਫਿਲਮ ਨੂੰ ਵਿਦੇਸ਼ਾਂ 'ਚ ਵੀ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ 'ਚ 'ਮੁਕਲਾਵਾ' ਫਿਲਮ ਨੂੰ ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਜਿਥੇ ਰਿਲੀਜ਼ ਕੀਤਾ ਜਾਵੇਗਾ, ਉਨ੍ਹਾਂ ਸਿਨੇਮਾਘਰਾਂ ਦੀ ਲਿਸਟ ਸਾਹਮਣੇ ਆਈ ਹੈ, ਜੋ ਹੇਠ ਲਿਖੇ ਅਨੁਸਾਰ ਹੈ—
ਨਿਊਜ਼ੀਲੈਂਡ 
ਆਸਟ੍ਰੇਲੀਆ

ਜ਼ਿਕਰਯੋਗ ਹੈ ਕਿ 'ਮੁਕਲਾਵਾ' ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ, ਜਦਕਿ ਡਾਇਲਾਗਸ ਰਾਜੂ ਵਰਮਾ ਦੇ ਹਨ। ਸਿਮਰਜੀਤ ਸਿੰਘ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। 'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਜ਼' ਦੀ ਇਸ ਸਾਂਝੀ ਪੇਸ਼ਕਸ਼ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 'ਵਾਈਟ ਹਿੱਲ ਸਟੂਡੀਓ' ਵਲੋਂ ਹੀ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਹਰਿਆਣਵੀ ਅਦਾਕਾਰਾ ਅੰਜਲੀ ਰਾਘਵ ਨਾਲ ਸਟੇਜ ''ਤੇ ਬਦਸਲੂਕੀ ! ਗਾਇਕ ਪਵਨ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ
